ਰਹਿਬਰਾਂ ਦੇ ਅਹਿਸਾਨ

ਕੁਲਦੀਪ ਚੁੰਬਰ

(ਸਮਾਜਵੀਕਲੀ) 

ਮੈਂ ਹਾਂ ਮਿਸ਼ਨਰੀ ਬੰਦਾ ਮਿਸ਼ਨ ਦੀ ਗੱਲ ਬਿਨਾਂ ਨਹੀਂ ਰਹਿ ਸਕਦਾ।
ਰਹਿਬਰਾਂ ਦੇ ਅਹਿਸਾਨ ਨੇ ਸਿਰ ਤੇ, ਚੁੱਪ ਕਰਕੇ ਨਹੀਂ ਬਹਿ ਸਕਦਾ।

ਮੰਜ਼ਿਲ ਦੇ ਵੱਲ ਤੁਰਦੇ ਜਾਣਾ, ਪਿੱਛੇ ਕਦੇ ਵੀ ਮੁੜਨਾ ਨਹੀਂ
ਇਕ ਪੈਨਲ ਤੇ ਡੱਟਕੇ ਰਹਿਣਾ ਹੋਰ ਕਿਤੇ ਵੀ ਜੁੜਨਾ ਨਹੀਂ
ਜਿਉਂਦੇ ਜੀਅ ਏਹ ਰੰਗ ਮਿਸ਼ਨ ਦਾ, ਅੰਦਰੋਂ ਕਦੇ ਨਹੀਂ ਲਹਿ ਸਕਦਾ।
ਰਹਿਬਰਾਂ ਦੇ ਅਹਿਸਾਨ ਨੇ . . . . . . . .

ਆਪਣੇ ਪੈਰੀਂ ਖੜ•ਨਾ ਦੱਸਿਆ ਜਗਤ ਪਿਤਾ ਦੀ ਬਾਣੀ ਨੇ
ਹੱਕਾਂ ਦੇ ਲਈ ਲੜਨਾ ਦੱਸਿਆ ਕੀਤੀ ਹੋਈ ਵੰਡ ਕਾਣੀ ਨੇ
ਹੱਥ ਕਰਾਰੇ ਕੀਤੇ ਬਿਨ ਨਹੀਂ, ਮਹਿਲ ਮਨੂੰ ਦਾ ਢਹਿ ਸਕਦਾ
ਰਹਿਬਰਾਂ ਦੇ ਅਹਿਸਾਨ ਨੇ . . . . . . . .

ਝੰਡਾ ਚੱਕ ਬਗਾਵਤ ਵਾਲਾ, ਰਾਹ ਸੰਘਰਸ਼ ਦੇ ਪੈਣਾ ਹੈ
ਤਖ਼ਤ ਦਿੱਲੀ ਦੇ ਮਾਲਕ ਬਣਨਾ, ਇਹ ਸੰਵਿਧਾਨ ਦਾ ਕਹਿਣਾ ਹੈ
ਪੰਦਰਾਂ ਕਰਨ ਪੰਚਾਸੀਆਂ ਉੱਤੇ, ਰਾਜ ਕਦੇ ਨਹੀਂ ਸਹਿ ਸਕਦਾ
ਰਹਿਬਰਾਂ ਦੇ ਅਹਿਸਾਨ ਨੇ . . . . . . . .

ਅਸੀਂ ਹਾਂ ਮੂਲ ਨਿਵਾਸੀ ਦੇਸ਼ ਦੇ, ਸਾਨੂੰ ਪੁਰਖਿਆਂ ਦੱਸਿਆ ਏ
ਸੱਤਾ ਪ੍ਰਾਪਤ ਕਰਨੇ ਦੇ ਲਈ , ਆਪਣੀ ਕਮਰ ਨੂੰ ਕੱਸਿਆ ਏ
ਏਨੇ ਜੋਗੇ ਹੋ ਗਏ ‘ਚੁੰਬਰਾ’, ਦਿਲ ਆਪਣੇ ਦੀ ਕਹਿ ਸਕਦਾ
ਰਹਿਬਰਾਂ ਦੇ ਅਹਿਸਾਨ ਨੇ . . . . . . . .

ਵਲੋਂ : ਕੁਲਦੀਪ ਚੁੰਬਰ

98151-37254

Previous articleਕਰੋਨਾ
Next articleਕੈਪਟਨ ਵੱਲੋਂ ਪੰਜਾਬ ‘ਚ ਕੋਵਿਡ ਦੇ ਕੇਸ ਵਧਣ ਕਾਰਨ ਪਲਾਜ਼ਮਾ ਬੈਂਕ ਸਥਾਪਤ ਕਰਨ ਦੀ ਪ੍ਰਵਾਨਗੀ