ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮਸਾਜ਼ ਫ਼ਰਾਹ ਖ਼ਾਨ ਵਲੋਂ ਇੱਕ ਟੀਵੀ ਸ਼ੋਅ ਦੌਰਾਨ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਹੈ। ਡੇਰਾ ਬਾਬਾ ਨਾਨਕ ਵਿਚ ਅੱਜ ਪਾਸਟਰ ਕਾਰਨੁਲੇਅਸ ਵਿੱਕੀ ਅਤੇ ਈਸਾਈ ਆਗੂ ਜਗੀਰ ਮਸੀਹ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਇਨ੍ਹਾਂ ਤਿੰਨਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ| ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਹੈ ਕਿ ਇਨ੍ਹਾਂ ਸਾਡੇ ਪਵਿੱਤਰ ਨਾਅਰੇ ਨੂੰ ਤੋੜ ਮਰੋੜ ਕੇ ਇਸ ਦਾ ਮਜ਼ਾਕ ਉਡਾਇਆ ਹੈ ਜਿਸ ਨਾਲ ਸਮੁੱਚੇ ਈਸਾਈ ਵਰਗ ’ਚ ਰੋਸ ਤੇ ਗੁੱਸੇ ਦਾ ਮਾਹੌਲ ਹੈ। ਇਸ ਮੌਕੇ ਪਾਸਟਰ ਰਿੰਕਲ ਅਜ਼ੀਜ਼, ਪੀਟਰ ਚੀਦਾ ਸਣੇ ਈਸਾਈ ਭਾਈਚਾਰੇ ਦੇ ਹੋਰ ਮੈਂਬਰ ਤੇ ਆਗੂ ਮੌਜੂਦ ਸਨ|
Uncategorized ਰਵੀਨਾ, ਭਾਰਤੀ ਤੇ ਫ਼ਰਾਹ ਖ਼ਿਲਾਫ਼ ਕਈ ਥਾਈਂ ਰੋਸ ਮੁਜ਼ਾਹਰੇ