ਰਲੀਜ ਹੋਇਆ ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ ਦਾ ਧਾਰਮਿਕ ਗੀਤ “ਦਮੜੀ”

ਡੇਰਾ ਸੱਚਖੰਡ ਬੱਲਾਂ ਤੋਂ ਰਲੀਜ ਹੋਇਆ ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ ਦਾ ਧਾਰਮਿਕ ਗੀਤ "ਦਮੜੀ"

ਸਮਾਜ ਵੀਕਲੀ (ਭੋਗਪੁਰ/ਹਰਨਾਮ ਦਾਸ ਚੋਪੜਾ)- ਐੱਸ. ਐੱਮ. ਆਰ. ਫਿਲਮ ਪ੍ਰੋਡਕਸ਼ਨ, ਹੱਕ ਰਿਕਾਰਡਜ ਅਤੇ ਪ੍ਰੋਡਿਊਸਰ ਨਿਤਿਨ ਪਾਲ ਨਿਊਜ਼ੀਲੈਂਡ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਉੱਤੇ ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ ਦੀ ਬੁਲੰਦ ਆਵਾਜ਼ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਕਰਦੇ ਹੋਏ ਧਾਰਮਿਕ ਗੀਤ “ਦਮੜੀ” ਨੂੰ ਡੇਰਾ ਸੱਚ ਖੰਡ ਬੱਲਾਂ ਦੇ ਮਹਾਨ ਗੱਦੀ ਨਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਗਾਇਕ ਸਰਬਜੀਤ ਫੁੱਲ ਨੂੰ ਅਸ਼ੀਰਵਾਦ ਦਿੰਦੇ ਹੋਏ ਆਪਣੇ ਕਰ ਕਮਲਾ ਨਾਲ ਰਲੀਜ ਕੀਤਾ। ਇਸ ਮੋਕੇ ਤੇ ਗਾਇਕ ਸਰਬਜੀਤ ਫੁੱਲ ਦੇ ਨਾਲ ਗੀਤਕਾਰ ਹੈਪੀ ਡੱਲੀ ਵੀ ਮੋਜੂਦ ਸਨ।

ਗਾਇਕ ਸਰਬਜੀਤ ਫੁੱਲ ਨੇ ਸਾਡੇ ਪੱਤਰਕਾਰ ਸਹਿਬਾਨ ਦੇ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਗੀਤ ਨੂੰ ਸ਼ੋ਼ਸ਼ਲ ਮੀਡੀਆ ਦੇ ਉੱਤੇ ਵਰਲਡ ਵਾਇਡ ਰਲੀਜ ਕੀਤਾ ਗਿਆ ਹੈ।ਉਨਾਂ ਦੱਸਿਆ ਕੇ ਇਸ ਗੀਤ ਦੇ ਲੇਖਕ ਹੈਪੀ ਡੱਲੀ ਹਨ। ਉਨਾਂ ਦੱਸਿਆ ਕਿ ਇਸ ਗੀਤ ਦਾ ਵੀਡੀਓ ਸ਼ੂਟ ਖੂਬਸੂਰਤ ਲੋਕੇ਼ਸ਼ਨ ਦੇ ਉੱਤੇ ਵੀਡੀਓ ਡਾਇਰੈਕਟਰ ਨੀਸ਼ੂ ਕਸ਼ਅਪ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰ ਸੁਨੀਲ ਬਾਵਾ ਨੇ ਕੀਤਾ ਹੈ। ਪੋਸਟਰ ਦਾ ਡਿਜ਼ਾਈਨ ਅਤੇ ਅਡੈਟਿੰਗ ਦਾ ਕੰਮ ਮਨਦੀਪ ਕੇ.ਬੀ. ਵੱਲੋਂ ਕੀਤਾ ਗਿਆ ਹੈ।ਉਮੀਦ ਹੈ ਕਿ ਸੰਗਤਾਂ ਵੱਲੋਂ ਇਸ ਧਾਰਮਿਕ ਗੀਤ “ਦਮੜੀ” ਨੂੰ ਪਸੰਦ ਕੀਤਾ ਜਾਵੇਗਾ ਅਤੇ ਭਰਮਾਂ ਹੁੰਗਾਰਾ ਅਤੇ ਭਰਭੂਰ ਪਿਆਰ ਮਿਲੇਗਾ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTHE HINDUTVA IS NOT THE ANSWER TO FUTURE INDIA
Next articleSamaj Weekly 347 = 19/02/2024