ਲੰਡਨ -ਸਮਰਾ (ਸਮਾਜ ਵੀਕਲੀ) : -ਅੱਜ ਦੀ ਗਾਇਕੀ ਵਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਭੜਕਾਊ ਗੀਤ ਗਾਉਣ ਵਾਲੇ ਕੁਝ ਕੁ ਕਲਾਕਾਰਾਂ ਨੇ ਸੱਭਿਅਕ ਗਾਇਕੀ ਵੱਲ ਨੂੰ ਰੁੱਖ ਕਰ ਲਿਆ ਹੈ,ਚਾਹੇ ਉਹ ਗੀਤ ਕਿਸਾਨਾਂ ਦੇ ਮੁਦਿਆਂ ਤੇ ਅਧਾਰਿਤ ਹੋਣ ਜਾਂ ਉਹ ਹੋਰ ਲੋਕ-ਹਿੱਤਾਂ ਦੇ ਮੁੱਦੇ ਹੋਣ,ਪਰ ਕੁਝ ਕਲਾਕਾਰ ਅਜਿਹੇ ਵੀ ਹਨ ਜਿਹਨਾਂ ਨੇ ਸ਼ੁਰੂ ਤੋਂ ਹੀ ਲੱਚਰ ਗਾਇਕੀ ਤੋਂ ਕੋਹਾਂ ਦੂਰ ਸਾਫ-ਸੁਥਰੀ ਗਾਇਕੀ ਦਾ ਪੱਲਾ ਫੜਿਆ ਹੋਇਆ ਹੈ ਤੇ ਲੋਕ ਗੀਤਾਂ ਵਾਂਙ ਆਪਣੀ ਅਮਿੱਟ ਛਾਪ ਛੱਡਣ ਲਈ ਤੱਤਪਰ ਹਨ, ਉਹਨਾਂ ਵਿੱਚੋਂ ਇਕ ਅਜਿਹੀ ਹੀ ਗਾਇਕਾ “ਰਮਜ਼ਾਨਾ ਹੀਰ” ਵਾਰੇ ਇੰਗਲੈਂਡ ਦੇ ਉੱਘੇ ਪ੍ਰਮੋਟਰ ਸੁਰਿੰਦਰ ਜੱਜ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਵਿਚਾਰ ਸਾਂਝੇ ਕੀਤੇ, ਸੁਰਿੰਦਰ ਜੱਜ ਨੇ ਆਖਿਆ ਕਿ ਰਮਜ਼ਾਨਾ ਹੀਰ ਦਾ ਰੁੱਸਣਾ ਗੀਤ ਕਾਫੀ ਮਕਬੂਲ ਹੋ ਰਿਹਾ ਹੈ ਤੇ ਇਸ ਗੀਤ ਨੂੰ ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਪ੍ਰੋਮੋਟ ਕਰ ਰਹੇ ਹਾਂ ਤੇ ਅਜਿਹੇ ਗੀਤਾਂ ਦੀ ਅੱਜ ਅਹਿਮ ਜਰੂਰਤ ਹੈ ਤਾਂ ਜੋ ਸਮਾਜ ਵਿੱਚ ਅਸੀਂ ਅਜਿਹੇ ਪਰਿਵਾਰਿਕ ਗੀਤਾਂ ਰਾਹੀਂ ਆਪਣੀ ਪੰਜਾਬੀ ਮਾਂ ਬੋਲੀ ਦਾ ਅਕਸ ਗੰਧਲਾ ਹੋਣ ਤੋਂ ਬਚਾਅ ਸਕੀਏ,ਰਮਜ਼ਾਨਾ ਦੇ ਰੁੱਸਣਾ ਵਰਗੇ ਗੀਤ ਸਾਨੂੰ ਪਰਿਵਾਰਿਕ ਰਿਸ਼ਤਿਆਂ ਦੀਆਂ ਨੋਕਾਂ-ਝੋਕਾਂ ਤੇ ਆਪਣੇ ਭਾਈਚਾਰੇ ਦੇ ਆਪਸੀ ਮੋਹ ਵਾਰੇ ਜਾਣੂ ਕਰਵਾਉਂਦੇ ਹਨ,Beat24 ਅਤੇ ਹੈਬੀ ਸ਼ੇਰਗਿੱਲ ਦੇ ਨਾਲ ਨਾਲ ਇਸ ਗੀਤ ਲਈ ਗਗਨਦੀਪ ਗਰਚਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ,ਇਸ ਤੋਂ ਇਲਾਵਾ ਸੁਰਿੰਦਰ ਜੱਜ ਨੇ ਆਖਿਆ ਕਿ ਰਮਜ਼ਾਨਾ ਹੀਰ ਦੇ ਹੋਰ ਵੀ ਨਵੇਂ ਗੀਤਾਂ ਦਾ ਕੰਮ ਅਸੀਂ ਯੂ.ਕੇ ਵਿੱਚ ਕਰ ਰਹੇ ਹਾਂ ਤੇ ਬਹੁਤ ਜਲਦੀ ਰਮਜ਼ਾਨਾ ਦੇ ਹੋਰ ਵੀ ਪਰਿਵਾਰਿਕ ਗੀਤ ਤੁਹਾਨੂੰ ਆਉਣ ਵਾਲੇ ਸਮੇਂ ਚ’ ਦੇਖਣ ਨੂੰ ਮਿਲਣਗੇ.
HOME ਰਮਜ਼ਾਨਾ ਹੀਰ ਦਾ “ਰੁੱਸਣਾ” ਗੀਤ ਨਵ-ਵਿਆਹੇ ਰਿਸ਼ਤਿਆਂ ਦੀ ਪਿਆਰ ਭਰੀ ਨੋਕ-ਝੋਕ ਨੂੰ...