ਰਣਜੀਤ ਮਣੀ ਨੇ ਲੁੱਟਿਆ ਭਰੋਲੀ ਦਾ ਮੇਲਾ

(ਬਿੰਦਰ ਭਰੋਲੀ)-  ਬਾਬਾ ਜਾਹਰਪੀਰ ਦਰਬਾਰ ਪਿੰਡ ਭਰੋਲੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਰ ਸਾਲ ਦੇ ਵਾਗ ਇਸ ਵਾਰ ਵੀ ਬਾਬਾ ਜ਼ਾਹਰ ਪੀਰ ਦੇ ਦਰਬਾਰ ਤੇ ਬਾਬਾ ਅਮਰੀਕ ਰਾਮ ਜੀ ਦਰਬਾਰ ਦੇ ਮੁੱਖ ਸੇਵਾਦਾਰ ਦੀ ਰਹਿਨੁਮਾਈ ਹੇਠ ਦਰਬਾਰ ਦੀ ਪ੍ਰੰਬਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮੇਲਾ ਕਰਵਾਇਆਂ ਗਿਆ, ਜਿਸ ਵਿੱਚ ਹਜਾਰਾ ਦੀ ਗਿਣਤੀ ਸੰਗਤਾ ਦਰਬਾਰ ਤੇ ਨਤਮਸਤੱਕ ਹੋਈਆ ਤੇ ਸਰਬੱਤ ਦੇ ਭਲੇ ਦੀ ਦੁਆ ਮੰਗੀ ਯਾਦ ਰਹੇ ਕਿ ਇਸ ਦਰਬਾਰ ਤੇ ਮੇਲਾ ਲੱਗਦਿਆਂ ਬਜ਼ੁਰਗਾਂ ਦੇ ਦੱਸਣ ਮੁਤਾਬਿਕ 100 ਸਾਲ ਤੋ ਵੀ ਵੱਧ ਸਮਾ ਹੋ ਗਿਆ ਇਸ ਜਗਾ ਦਾ ਆਪਣਾ ਇੱਕ ਅਣਮੋਲ ਇਤਹਾਸ ਹੈ ਅਤੇ ਇਸ ਦਰਬਾਰ ਦਾ ਪਿੰਡ ਦਾ ਹਰ ਵਰਗ ਸਤਿਕਾਰ ਕਰਦਾ ਹੈ ਅਤੇ ਇਹਥੇ ਬਾਹਰਲੇ ਪਿੰਡਾਂ ਅਤੇ ਸ਼ਹਿਰਾ ਤੋ ਆ ਕਿ ਵੀ ਸੰਗਤ ਸਿੱਜਦਾ ਕਰਦੀ ਆ ਇਹ ਮੇਲਾ ਰੱਖੜੀ ਤੋ ਅੱਠਵੇ ਦਿਨ ਬਾਅਦ ਮਨਾਇਆ ਜਾਂਦਾ ਹੈ ਇਸ ਵਾਰ ਮੇਲੇ ਚ ਪੰਜਾਬ ਦੇ ਨਾਮਵਾਰ ਗਾਇਕ ਗੋਰਾ ਚੱਕ ਵਾਲਾ, ਗੁਰਪਾਲ ਰਾਣਾ, ਧੰਨਵੀਰ ਮਾਹੀ ਅਤੇ ਪੰਜਾਬ ਦੀ ਬੁਲੰਦ ਅਵਾਜ਼ ਰਣਜੀਤ ਮਣੀ ਹੁਣੀ ਪੀਰਾਂ ਦੇ ਦਰ ਤੇ ਹਾਜ਼ਰੀ ਲਗਵਾਈ ਅਤੇ ਆਪਣੀ ਗਾਇਕੀ ਨਾਲ ਮੇਲੇ ਦੇ ਆਨੰਦ ਨੂੰ ਲੁੱਟਿਆਂ ਇਸ ਮੋਕੇ ਰਾਤ ਨੂੰ ਸੁੱਖਾ ਬੇਗੋਵਾਲੀਆ ਦੀ ਪਾਰਟੀ ਵਲੋ ਧਾਰਮਿਕ ਡਰਾਮਾ ਕੀਤਾ ਗਿਆ। ਦੂਸਰੇ ਦਿਨ ਪਿੰਡ ਦੇ ਕਿਸਾਨ ਭਰਾਵਾ ਵਲੋ ਐਨ ਆਰ ਆਈ ਭਰਾਵਾ ਦੇ ਸਹਿਯੋਗ ਨਾਲ ਬਹੁਤ ਹੀ ਵੱਡੇ ਪੱਧਰ ਤੇ ਛਿੰਝ ਮੇਲੇ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਨਾਮਵਾਰ ਪਹਿਲਵਾਨਾਂ ਨੇ ਭਾਗ ਲਿਆ, ਪੱਟਕੇ ਦੀ ਕੁਸ਼ਤੀ ਕਮਲ ਡੂਮਛੇੜੀ ਅਤੇ ਅਮਰਤਪਾਲ ਅਮਿ੍ਰਤਸਰ ਵਾਲੇ ਵਿੱਚਕਾਰ ਹੋਈ ਤੇ ਕਮਲ ਡੂਮਛੇੜੀ ਨੇ ਅਮਰਤਪਾਲ ਨੂੰ ਹਰਾ ਕਿ ਝੰਡੀ ਜਿੱਤੀ । ਤਿੰਨ ਦੀ ਰੋਣਕ ਤੋ ਬਾਅਦ ਇਹ ਮੇਲਾ ਅਗਲੇ ਸਾਲ ਫਿਰ ਮਿਲਣ ਦੀ ਆਸਤਾਹਿਤ ਆਪਣੀ ਭਾਈਚਾਰਕ ਸਾਂਝ ਛੱਡ ਗਿਆ । Get the Boomerang Email App on mobile

Previous articlePalestinian killed in clashes with Israeli soldiers in Gaza
Next articleBaradar to lead new Afghan govt, Mullah Omar’s son in key role