(ਸਮਾਜ ਵੀਕਲੀ)
ਚੱਲ ਗੱਲ ਸੁਣਾ ਧੁਰ ਅੰਦਰ ਦੀ
ਨਾ ਗਿਰਜੇ ਦੀ, ਨਾ ਗੁਰੂਦੁਆਰੇ, ਦੀ
ਨਾ ਮਸਜਿਦ ਦੀ,ਨਾ ਮੰਦਰ ਦੀ
ਚੱਲ ਗੱਲ ਸੁਣਾ ਧੁਰ ਅੰਦਰ ਦੀ।
ਕੁਦਰਤ ਦੇ ਤੂੰ ਬੀਜ ਤੋਂ ਬਣਿਆਂ
ਕੁਦਰਤ ਵਿੱਚ ਮਿਲ ਜਾਣਾ
ਅੰਤ ਤੇਰਾ ਖਾਕ ਦੀ ਢੇਰੀ
ਇਸ ਤੋਂ ਵੱਧ ਕੀ ਸੁਣਾਵਾਂ।
ਪਹਿਲਾਂ ਬਣ ਇਨਸਾਨ
ਇਨਸਾਨਾਂ ਨਾਲ ਕਰ ਪਿਆਰ
ਕਿਉਂ ਜਾਤਾਂ ਧਰਮਾਂ ਵਿੱਚ
ਖੁਦ ਨੂੰ ਤੂੰ ਵੰਡਿਆ ਇਨਸਾਨਾਂ।
ਭਟਕ ਗਿਆ ਤੂੰ ਕਾਹਤੋਂ
ਪੈ ਗਿਆ ਕਿਹੜੇ ਰਾਹੇ
ਜਨਮ ਦਿੱਤਾ ਜਿਸ
ਕੁਦਰਤ ਤੈਨੂੰ
ਬਣ ਗਿਆਂ ਕਾਤਲ
ਉਸ ਕੁਦਰਤ ਦਾ
ਨਾ ਸ਼ੁਕਰੇ ਇਨਸਾਨਾਂ।
ਇਹ ਧੁਰ ਦੀਆਂ ਰਮਜ਼ਾਂ
ਤੇਰੀ ਸਮਝ ਤੋਂ ਬਾਹਰ
ਤੂੰ ਪਲ ਪਲ ਕਰੇਂ ਵਿਖਾਵਾ
ਇਸ ਧੁਰ ਅੰਦਰ
ਤੂੰ ਆਉਣਾ ਨਹੀਂ ਚਾਹੁੰਦਾ
ਤੈਨੂੰ ਲੱਖ ਅਵਾਜ਼ਾਂ ਮਾਰਾਂ।
ਹੁਣ ਕੀ ਸੁਣਾਵਾ ਧੁਰ ਦੀਆਂ ਗੱਲਾਂ
ਤੂੰ ਹੱਥੀਂ ਬੰਦ ਦਰਵਾਜ਼ੇ ਕਰ ਲਏ
ਜਿਹੜੇ ਤੈਥੋਂ ਚੁੱਕ ਨਹੀਂ ਹੋਣੇ
ਉਹ ਝੋਲੇ ਤੂੰ ਭਰ ਲਏ।
ਪਾਪ ਕਮਾਵੇਂ ਬਣਕੇ ਪਾਪੀ
ਜਰਾ ਨਾ ਤੂੰ ਪਛਤਾਨਾ
ਕੁਦਰਤ ਦਿੱਤਾ
ਕੁਝ ਪਲ ਰਹਿਣ ਬਸੇਰਾ
ਖੋਲ ਕੇ ਬਹਿ ਗਿਆ
ਤੂੰ ਬੁੱਚੜ ਖਾਨਾ।
ਮੰਗਲ ਸਿੰਘ ਤਰਨ ਤਾਰਨ।
9855016028