(ਸਮਾਜ ਵੀਕਲੀ)
ਮੈਂ ਤਿੰਨ ਕੁ ਦਹਾਕੇ ਤੋਂ ਅਖ਼ਬਾਰਾਂ ਨੂੰ ਆਪਣੇ ਲਿਖੇ ਲੇਖ ਭੇਜਣੇ ਚਾਲੂ ਕੀਤੇ ਹੋਏ ਹਨ।ਮੈਨੂੰ ਇਕ ਖ਼ਾਸ ਅਖ਼ਬਾਰ ਦੇ ਸੰਪਾਦਕ ਸਾਹਿਬ ਵੱਲੋਂ ਫੋਨ ਆਇਆ ਕਿ ਤੁਸੀਂ ਫੇਸਬੁੱਕ ਉੱਤੇ ਲੇਖ ਲਿਖੋ।ਮੈਂ ਆਪਣੀ ਕਲਮ ਚਲਾਉਣ ਵਿੱਚ ਜ਼ਿਆਦਾ ਰੁੱਝਿਆ ਰਹਿੰਦਾ ਸੀ ਫੇਸਬੁੱਕ ਮੈਂ ਕੀ ਚਲਾਉਣੀ ਸੀ।ਫੇਰ ਮੈਥੋਂ ਇਸ ਸੰਬੰਧੀ ਰਚਨਾ ਦੀ ਵੀ ਮੰਗ ਕੀਤੀ ਗਈ ਤੇ ਮੈਂ ਆਮ ਤੌਰ ਤੇ ਆਪਣੀ ਮੰਡੀਰ ਨੂੰ ਵੇਖਦਾ ਹਾਂ ਜਦੋਂ ਵੀ ਕਿਤੇ ਬੈਠੇ ਹੁੰਦੇ ਹਨ ਉਨ੍ਹਾਂ ਦੀ ਫੇਸਬੁੱਕ ਖੋਲ੍ਹ ਕੇ ਪਤਾ ਨ੍ਹੀਂ ਆਪਣੀ ਕੀ ਕਾਰਵਾਈ ਕਰ ਰਹੇ ਹੁੰਦੇ ਨੇ,ਮੈਂ ਸੋਚਿਆ ਸੰਪਾਦਕ ਸਾਹਿਬ ਦੀ ਗੱਲ ਵੀ ਮੰਨ ਲੈਂਦੇ ਹਾਂ ਤੇ ਇਹ ਖੋਜ ਹੋ ਜਾਵੇਗੀ ਕਿ ਫੇਸਬੁਕ ਹੁੰਦੀ ਕੀ ਹੈ।ਫੇਸ ਬੁੱਕ ਇਸ ਦੀ ਪਰਿਭਾਸ਼ਾ ਤਾਂ ਸਾਰੇ ਪਾਠਕ ਜਾਣਦੇ ਹੀ ਹਨ ਸਾਡੇ ਸਾਹਮਣੇ ਖੁੱਲ੍ਹੀ ਕਿਤਾਬ,ਸਭ ਤੋਂ ਪਹਿਲਾਂ ਤਾਂ ਮੈਂ ਇਹ ਵੇਖਿਆ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ।ਆਪਣੇ ਮਾਂ ਬਾਪ ਨੂੰ ਪੜ੍ਹਾਈ ਦਾ ਬਹਾਨਾ ਹੁਣ ਤਾਂ ਕੋਰੋਨਾ ਕਰਕੇ ਪੜ੍ਹਾਈ ਵੀ ਆਨ ਲਾਈਨ ਫੋਨ ਤੇ ਹੁੰਦੀ ਹੈ।ਫਿਰ ਤੁਹਾਨੂੰ ਪਤਾ ਹੀ ਹੈ ਸਾਡੇ ਨੌਜਵਾਨ ਕਿਹੜੀ ਪੜ੍ਹਾਈ ਫੇਸਬੁੱਕ ਉੱਤੇ ਕਰਦੇ ਹਨ। ਕੋਈ ਵੀ ਨਵੀਂ ਤਕਨੀਕ ਆਵੇ ਤਾਂ ਉਸ ਦੀ ਵਰਤੋਂ ਗ਼ਲਤ ਤੇ ਸਹੀ ਦੋਵੇਂ ਇਸ ਤਰ੍ਹਾਂ ਕਰਨ ਦੇ ਅਸੀਂ ਪੰਜਾਬੀ ਖ਼ਾਸ ਮੁਹਾਰਤ ਰੱਖਦੇ ਹਾਂ।
ਮੈਨੂੰ ਇਸ ਤਕਨੀਕ ਬਾਰੇ ਬਹੁਤੀ ਜਾਣਕਾਰੀ ਨਹੀਂ,ਮੇਰੀ ਫੇਸਬੁੱਕ ਉੱਤੇ ਬਹੁਤ ਗ਼ਲਤ ਰਚਨਾਵਾਂ ਪਾ ਦਿੱਤੀਆਂ ਜਾਂਦੀਆਂ ਹਨ ਬਹੁਤ ਦੁੱਖ ਹੁੰਦਾ ਹੈ ਕਿ ਸਾਡੀਆਂ ਧੀਆਂ ਭੈਣਾਂ ਪੜ੍ਹਨਗੀਆਂ ਤਾਂ ਆਪਦੇ ਭਾਈ ਬਾਰੇ ਕੀ ਸੋਚਣਗੀਆਂ ਇਸ ਲਈ ਫੇਸਬੁੱਕ ਬਹੁਤ ਬਾਰ ਬੰਦ ਕਰਨੀ ਪਈ ਹੈ।ਹੁਣ ਵੀ ਸੋਚ ਰਿਹਾ ਹਾਂ ਕਿਉਂ ਵਾਧੂ ਬਦਨਾਮੀ ਖੱਟਣੀ ਹੈ,ਉਹ ਗਲੀ ਛੱਡੋ ਜਿੱਥੇ ਕੁੱਤੇ ਰਹਿੰਦੇ ਹੋਣ।ਫੇਕ ਆਇਡੀਆ ਵਾਲੀ ਮੰਡੀਰ ਬਹੁਤ ਕੁਝ ਗ਼ਲਤ ਲਿਖਦੇ ਹਨ ਪਤਾ ਨ੍ਹੀਂ ਇਨ੍ਹਾਂ ਨੇ ਕਿਹੜੀ ਜੰਗ ਜਿੱਤਣੀ ਹੈ।ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿਸੇ ਬਾਰੇ ਫੇਸਬੁੱਕ ਜਾਂ ਕਿਤੇ ਵੀ ਕੁਝ ਗਲਤ ਵੇਖੋ ਉਸ ਲਈ ਕਾਨੂੰਨੀ ਕਾਰਵਾਈ ਬਹੁਤ ਚੰਗੀ ਤਰ੍ਹਾਂ ਕਰ ਸਕਦੇ ਹਾਂ ਮੈਂ ਬਹੁਤ ਵਾਰ ਡੀਜੀਪੀ ਦਫ਼ਤਰ ਨੂੰ ਸ਼ਿਕਾਇਤ ਕੀਤੀ ਹੈ ਸੁਧਰਨਾ ਕੀ ਉਹ ਫੇਸਬੁੱਕ ਵਿਚੋਂ ਨਹੀਂ ਲੱਭਦੇ। ਇਕ ਆਪਣਾ ਸਾਹਿਤਕ ਮਾਫੀਆ ਹੈ ਜਿਸ ਵਿਚ ਉਹ ਲੇਖਕ ਵੀ ਸ਼ਾਮਲ ਹਨ ਜੋ ਇਕ ਦੋ ਕਿਤਾਬਾਂ ਛਪਵਾ ਲੈਂਦੇ ਹਨ।
ਕਿਤਾਬਾਂ ਦਾ ਕੀ ਪੱਧਰ ਹੁੰਦਾ ਹੈ ਆਪਾਂ ਜਾਣਦੇ ਹੀ ਹਾਂ ਪਰ ਉਹ ਉੱਚ ਕੋਟੀ ਦੇ ਲੇਖਕ ਵਾਲਾ ਸਰਟੀਫਿਕੇਟ ਪਤਾ ਨ੍ਹੀਂ ਕਿੱਥੋਂ ਪ੍ਰਾਪਤ ਕਰ ਲੈਂਦੇ ਹਨ।ਮੇਰੇ ਆਪਣੇ ਵੀ ਜਾਨਣ ਵਾਲੇ ਅਨੇਕਾਂ ਹਨ ਜੋ ਸਾਹਿਤ ਸਭਾਵਾਂ ਦੇ ਪ੍ਰਧਾਨ ਹਨ ਤੇ ਕਈ ਸਾਹਿਤ ਸਭਾਵਾਂ ਤੇ ਵੱਖ ਵੱਖ ਅਹੁਦਿਆਂ ਤੇ ਬੈਠੇ ਹਨ।ਕੋਈ ਵੀ ਛੋਟੀ ਕਵਿਤਾ ਹੁੰਦੀ ਹੈ ਤਾਂ ਮੈਨੂੰ ਸੁਨੇਹਾ ਆਉਂਦਾ ਹੈ ਕਿ ਤੁਸੀਂ ਕਮੈਂਟ ਕਰੋ।ਮੈਂ ਵੀ ਥੋੜ੍ਹਾ ਜਿਹਾ ਕੰਮ ਚਲਾਊ ਲੇਖਕ ਹਾਂ ਮੇਰੀਆਂ ਰਚਨਾਵਾਂ ਬਾਰੇ ਕਿਸੇ ਨੂੰ ਵੀ ਵਿਖਾਈ ਨਹੀਂ ਦਿੰਦਾ ਇਹ ਹਨ ਸਾਡੇ ਸਾਹਿਤ ਦੇ ਕਰਤਾ ਧਰਤਾ,ਸਦਕੇ ਜਾਈਏ ਇਨ੍ਹਾਂ ਦੀ ਸੋਚ ਤੇ,ਕਈ ਸਾਹਿਤ ਸਭਾਵਾਂ ਦੇ ਪ੍ਰਧਾਨ ਆਪਣੀਆਂ ਰਚਨਾਵਾਂ ਛਪਣ ਲਈ ਮੈਨੂੰ ਭੇਜ ਦਿੰਦੇ ਹਨ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਤੁਹਾਡੇ ਕਿੰਨੇ ਮੈਂਬਰ ਹਨ ਉਨ੍ਹਾਂ ਦੀਆਂ ਰਚਨਾਵਾਂ ਵੀ ਭੇਜੋ,ਕਦੇ ਵੀ ਨਹੀਂ ਆਈਆਂ ਤੁਸੀਂ ਸਮਝਦਾਰ ਹੋ। ਫੇਸਬੁੱਕ ਵਿੱਚੋਂ ਮੈਨੂੰ ਇੱਕ ਬਹੁਤ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜੋ ਸਾਡੇ ਭੈਣ ਭਰਾ ਬੇਟੇ ਬੇਟੀਆਂ ਕੁਝ ਲਿਖਣਾ ਜਾਣਦੇ ਹਨ ਮੈਂ ਬੜੀ ਮਿਹਨਤ ਨਾਲ ਆਪਣੇ ਨਾਲ ਜੋੜਿਆ।
ਤੇ ਉਨ੍ਹਾਂ ਨੂੰ ਕਲਮ ਚਲਾਉਣੀ ਸਿਖਾਈ ਜੋ ਅੱਜਕੱਲ੍ਹ ਉੱਚ ਪੱਧਰ ਤੇ ਲੇਖਕ ਬਣ ਗਏ ਹਨ।ਉਨ੍ਹਾਂ ਦੀਆਂ ਰਚਨਾਵਾਂ ਮੇਰੇ ਕੋਲ ਛਪਣ ਲਈ ਆਉਂਦੀਆਂ ਰਹਿੰਦੀਆਂ ਹਨ ਤਕਰੀਬਨ ਪੰਜਾਹ ਕੁ ਰਚਨਾਵਾਂ ਮੇਰੇ ਕੋਲ ਹਰ ਰੋਜ਼ ਆਉਂਦੀਆਂ ਹਨ,ਬਹੁਤ ਮਾਣ ਮਹਿਸੂਸ ਕਰਦਾ ਹਾਂ ਉਨ੍ਹਾਂ ਦੀਆਂ ਰਚਨਾਵਾਂ ਦੀ ਛਾਂਟੀ ਕਰਕੇ ਮੇਰਾ ਕੋਈ ਪੰਦਰਾਂ ਕੁ ਅਖ਼ਬਾਰਾਂ ਨਾਲ ਬਹੁਤ ਗਹਿਰਾ ਮੇਲ ਜੋਲ ਹੈ,ਉਨ੍ਹਾਂ ਦੀਆਂ ਰਚਨਾਵਾਂ ਛਪਵਾ ਦਿੰਦਾ ਹੈ।ਮੈਂ ਆਨਲਾਈਨ ਅਖ਼ਬਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਪੰਜਾਬ ਦੀਆਂ ਅਖ਼ਬਾਰਾਂ ਜੋ ਸਥਾਪਤ ਹਨ ਉਹ ਸਾਹਿਤ ਮਾਫ਼ੀਆ ਦੇ ਥੱਲੇ ਆ ਗਏ ਹਨ ਉਨ੍ਹਾਂ ਨੇ ਆਪਣੇ ਲੇਖਕ ਪੱਕੇ ਹੀ ਰੱਖੇ ਹੋਏ ਹਨ।ਪਰ ਆਪਣੀਆਂ ਆਨਲਾਈਨ ਅਖ਼ਬਾਰਾਂ ਸਾਂਝੀ ਸੋਚ, ਸਾਂਝ,ਮਾਲਵਾ ਵਾਣੀ,ਪੰਜਾਬ ਟਾਈਮਜ਼ ਯੂ ਕੇ, ਬੀ ਟੀ ਨਿਉਜ, ਵਰਲਡ ਪੰਜਾਬੀ ਟਾਇਮਜ,ਡੇਲੀ ਹਮਦਰਦ,ਪੰਜਾਬੀ ਜਾਗਰਣ,ਦੇਸ਼ ਸੇਵਕ,ਸਮਾਜ ਵੀਕਲੀ, ਰੋਜ਼ਾਨਾ ਸਹਿਜ,ਸਾਡੇ ਲੋਕ ਵੀਕਲੀ ਤੇ ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ ਇਨ੍ਹਾਂ ਅਖ਼ਬਾਰਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਆਪਣੇ ਮੋਢਿਆਂ ਉੱਤੇ ਚੁੱਕੀ ਹੋਈ ਹੈ,ਪੰਜਾਬੀ ਸਾਹਿਤ ਦੀ ਰੱਜ ਕੇ ਸੇਵਾ ਕਰਦੇ ਹਨ।
ਸੈਂਕੜੇ ਲੇਖਕ ਮੇਰੇ ਵੱਲੋਂ ਭੇਜੀਆਂ ਹੋਈਆਂ ਰਚਨਾਵਾਂ ਨਾਲ ਇਨ੍ਹਾਂ ਨੇ ਉੱਚ ਕੋਟੀ ਦੇ ਬਣਾ ਦਿੱਤੇ।ਜਦੋਂ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਜਾਵੇਗਾ ਇਨ੍ਹਾਂ ਅਖ਼ਬਾਰਾਂ ਦਾ ਨਾਮ ਪਹਿਲੇ ਪੰਨੇ ਤੇ ਸੁਨਹਿਰੀ ਅੱਖਰਾਂ ਵਿੱਚ ਉਕਰਿਆ ਜਾਵੇਗਾ। ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਵਿਦੇਸ਼ਾਂ ਵਿਚ ਘੁੰਮਿਆ ਹਾਂ ਆਪਣੀ ਮਾਂ ਬੋਲੀ ਪੰਜਾਬੀ ਦਿਨੋ ਦਿਨ ਤਰੱਕੀ ਕਰ ਰਹੀ ਹੈ,ਬਾਬੇ ਨਾਨਕ ਦਾ ਦਿੱਤਾ ਸ਼ਬਦ ਗੁਰੂ ਜੋ ਵੀ ਇਸ ਨੂੰ ਮੰਨਦਾ ਹੈ ਉਸ ਦੀ ਕਲਮ ਬਹੁਤ ਹੀ ਵਧੀਆ ਰਚਨਾਵਾਂ ਲਿਖਦੀ ਹੈ।ਸੋਸ਼ਲ ਮੀਡੀਆ ਤੇ ਮੇਰੀਆਂ ਬੀਬੀਆਂ ਭੈਣਾਂ ਬੇਟੀਆਂ ਲੇਖਕ ਬਣਨ ਲਈ ਕੜੀ ਮਿਹਨਤ ਘੱਟ ਕਰਦੀਆਂ ਹਨ ਤੇ ਜੁਗਾੜੀ ਰਚਨਾ ਜ਼ਰੂਰ ਲਿਖ ਲੈਂਦੀਆਂ ਹਨ ਤੇ ਮੈਨੂੰ ਛਪਵਾਉਣ ਲਈ ਭੇਜਦੀਆਂ ਹਨ।ਸਮਝਦਾਰ ਕੋਈ ਗਲਤੀ ਦੱਸਣ ਤੇ ਸੁਧਾਰ ਕਰ ਲੈਂਦੀਆਂ ਹਨ ਬਾਕੀ ਮੈਨੂੰ ਪਤਾ ਤੂੰ ਫਲਾਣੀ ਦੀਆਂ ਰਚਨਾਵਾਂ ਛਪਵਾਉਂਦਾ ਹੈ ਜਿਸ ਨੂੰ ਲਿਖਣਾ ਨਹੀਂ ਆਉਂਦਾ ਮੇਰੀ ਰਚਨਾ ਤੈਨੂੰ ਪਸੰਦ ਨਹੀਂ ਆਉਂਦੀ।ਇੱਕ ਹੋਰ ਉਲਾਂਭਾ ਬੀਬੀਆਂ ਭੈਣਾਂ ਵੱਲੋਂ ਆਉਂਦਾ ਹੈ।ਤੁਸੀਂ ਜੋ ਰਚਨਾ ਫਲਾਣੀ ਛਪਵਾਈ ਹੈ ਉਹ ਮੇਰੀ ਚੋਰੀ ਕੀਤੀ ਹੋਈ ਹੈ।
ਰਚਨਾ ਚੋਰੀ ਕਿਵੇਂ ਹੋ ਸਕਦੀ ਹੈ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ,ਮਸਲਾ ਜਾਂ ਵਿਸ਼ਾ ਕੋਈ ਵੀ ਹੋਵੇ ਹਰੇਕ ਲੇਖਕ ਦੇ ਵਿਚਾਰ ਆਪਣੇ ਹੁੰਦੇ ਹਨ।ਆਪਾਂ ਬਾਬਾ ਨਾਨਕ ਤੇ ਲੇਖ ਲਿਖਣਾ ਹੈ ਜਾਂ ਸੰਯੁਕਤ ਕਿਸਾਨ ਮੋਰਚੇ ਤੇ ਲੇਖ ਲਿਖਣਾ ਹੈ ਕੀ ਇੱਕ ਦੂਸਰੇ ਦੀ ਰਚਨਾ ਨਾਲ ਅੱਧੇ ਤੋਂ ਵੱਧ ਰਚਨਾ ਮੇਲ ਜ਼ਰੂਰ ਖਾਵੇਗੀ ਕਿਉਂਕਿ ਮਸਲਾ ਇੱਕੋ ਹੀ ਹੈ ਇਸ ਨੂੰ ਚੋਰੀ ਕਿਵੇਂ ਕਿਹਾ ਜਾ ਸਕਦਾ ਹੈ।ਜਿਸ ਨੂੰ ਸਹੀ ਰੂਪ ਵਿੱਚ ਲਿਖਣਾ ਆਉਂਦਾ ਹੈ ਕਿਸੇ ਦਾ ਵੀ ਨਾਂ ਥੱਲੇ ਪਾ ਦੇਵੋ ਸਾਹਿਤ ਨਾਲ ਜੁੜੇ ਲੋਕ ਸਮਝ ਜਾਂਦੇ ਹਨ ਕਿ ਰਚਨਾ ਕਿਸ ਦੀ ਹੈ।ਮੈਂ ਕਿਸੇ ਦੀ ਕੋਈ ਉਦਾਹਰਣ ਨਹੀਂ ਦੇਵਾਂਗਾ ਮੇਰੀ ਰਚਨਾ ਕੋਈ ਵੀ ਚੋਰੀ ਕਰ ਕੇ ਥੱਲੇ ਆਪਣਾ ਨਾਮ ਪਾਵੋ ਅਖ਼ਬਾਰ ਵਾਲੇ ਵੀ ਦੱਸ ਦੇਣਗੇ ਕਿ ਰਚਨਾ ਕਿਸ ਦੀ ਹੈ।ਜਿਨ੍ਹਾਂ ਨੇ ਸਹੀ ਰੂਪ ਵਿੱਚ ਲੇਖਕ ਜਾਂ ਸਾਹਿਤਕਾਰ ਬਣਨਾ ਹੈ ਸੋਸ਼ਲ ਮੀਡੀਆ ਤੋਂ ਦੂਰ ਰਹੋ ਨਾ ਚੋਰੀ ਕਰਨੀ ਪਵੇਗੀ,ਚੋਰੀ ਹੋਣੀ ਕਿੱਥੋਂ ।ਆਪਣੇ ਅਖ਼ਬਾਰਾਂ ਦਾ ਵੇਰਵਾ ਤੁਹਾਨੂੰ ਦੱਸ ਦਿੱਤਾ ਹੈ ਇਨ੍ਹਾਂ ਵਿਚ ਰਚਨਾਵਾਂ ਛਪਵਾਓ ਮੈਂ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ ਛਪੀ ਹੋਈ ਰਚਨਾ ਜਿੱਥੇ ਮਰਜ਼ੀ ਪਾ ਦੇਣਾ ਕੌਣ ਚੋਰੀ ਕਰੇਂਗਾ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly