ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਪਾਲ ਦਰੌਪਦੀ ਮੁਰਮੂ ਨੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਵਿਧਾਨ ਸਭਾ ਚੋਣਾਂ ’ਚ ਹਾਰ ਕਬੂਲਦਿਆਂ ਕਿਹਾ ‘ਇਹ ਮੇਰੀ ਹਾਰ ਹੈ, ਭਾਜਪਾ ਦੀ ਨਹੀਂ।’ ਦੱਸਣਯੋਗ ਹੈ ਕਿ ਦਾਸ ਖ਼ੁਦ ਵੀ ਭਾਜਪਾ ਦੇ ਬਾਗ਼ੀ ਉਮੀਦਵਾਰ ਤੇ ਸਾਬਕਾ ਮੰਤਰੀ ਸਰਯੂ ਰੌਏ ਤੋਂ ਜਮਸ਼ੇਦਪੁਰ (ਪੂਰਬੀ) ਹਲਕੇ ਤੋਂ ਹਾਰ ਗਏ ਹਨ। ਭਾਜਪਾ ਨੇ ਸੂਬੇ ’ਚ 79 ਸੀਟਾਂ ’ਤੇ ਚੋਣ ਲੜੀ ਸੀ ਤੇ ਜੇਡੀ(ਯੂ) ਅਤੇ ਐੱਲਜੇਪੀ ਇਸ ਦੇ ਗੱਠਜੋੜ ਭਾਈਵਾਲ ਹਨ। ਰਘੂਬਰ ਦਾਸ ਨੇ ਚੋਣ ਨਤੀਜਿਆਂ ਤੋਂ ਬਾਅਦ ਆਪਣਾ ਅਸਤੀਫ਼ਾ ਰਾਜਪਾਲ ਦਰੌਪਦੀ ਮੁਰਮੂ ਨੂੰ ਸੌਂਪ ਦਿੱਤਾ ਹੈ।
INDIA ਰਘੂਬਰ ਦਾਸ ਵੱਲੋਂ ਅਸਤੀਫ਼ਾ; ਹਾਰ ਦੀ ਜ਼ਿੰਮੇਵਾਰੀ ਕਬੂਲੀ