(ਸਮਾਜ ਵੀਕਲੀ)
ਕਈ ਬਣਕੇ ਜਿਗਰੀ ਯਾਰ।
ਦੂਰ ਜਾਂ ਨੇੜਲੇ ਰਿਸ਼ਤੇਦਾਰ।
ਪਾ ਕੇ ਗੂੜ੍ਹਾ ਜਿਹਾ ਪਿਆਰ।
ਰਗੜਕੇ ਖਿਸਕ ਗਏ………,
ਉਹਨਾਂ ਦਾ ਨੀ’ ਪਤਾ,
ਯਾਰ ਪਰ ਲਿਸ਼ਕ ਗਏ।
ਖਜ਼ਾਨੇ ਘਟੇ ਤਾਂ ਕੰਮ ਵਧਾਇਆ।
ਇੱਕ ਤੋਂ ਵਧ ਕੇ ਹੋਰ ਚਲਾਇਆ।
ਬੇਸ਼ੱਕ ਭਾਰ ਵੀ ਵਾਧੂ ਪਾਇਆ।
ਚੁੱਕਣੇ ਰਿਸਕ ਪਏ।
ਸਭ ਰਗੜਨ ਵਾਲ਼ੇ ਕੰਗਾਲ,
ਯਾਰ ਪਰ ਲਿਸ਼ਕ ਗਏ।
ਰੁਪਿੰਦਰ ਜੋਧਾਂ ਵਿੱਚ ਜਾਪਾਨ।
ਕਰਮ ਨੂੰ ਮੰਨੇ ਪੂਜਾ ਸਮਾਨ।
ਕੱਢੇ ਦਸਵੰਧ ਵਜੋਂ ਜੀ ਦਾਨ।
ਗੁਜ਼ਾਰੇ ਸੌਖੇ ਨੇ।
ਪਰ ਰਗੜਨ ਵਾਲ਼ੇ ਸਾਰੇ,
ਅੱਜ ਵੀ ਔਖੇ ਨੇ।
ਰੁਪਿੰਦਰ ਜੋਧਾਂ ਜਾਪਾਨ
+818011222535