ਨਵੀਂ ਦਿੱਲੀ : ਸੀਏਏ ਤੇ ਐੱਨਆਰਸੀ ਦੇ ਵਿਰੋਧ ‘ਚ ਉੱਤਰ-ਪੂਰਬੀ ਦਿੱਲੀ ‘ਚ ਦੰਗੇ ਦੌਰਾਨ ਹੋਈ ਹਿੰਸਾ ਦੀਆਂ ਘਟਨਾਵਾਂ ਪੂਰੀ ਤਰ੍ਹਾਂ ਯੋਜਨਾਬੱਧ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਿੱਲੀ ਆਉਂਦਿਆਂ ਹੀ ਦੇਸ਼ਧ੍ਰੋਹ ਦੇ ਦੋਸ਼ੀ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੇ ਕਮਿਊਨਿਟੀ ਦੇ ਵਿਸ਼ੇਸ਼ ਲੋਕਾਂ ਨਾਲ ਬੈਠਕ ਕਰ ਸਾਜ਼ਿਸ਼ ਰਚ ਕੇ ਦੰਗੇ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ।
ਚਾਂਦਬਾਗ ‘ਚ ਹੋਏ ਦੰਗੇ ਤੋਂ ਇਕ ਦਿਨ ਪਿਹਲਾਂ ਉਸ ਨੇ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਹੁਸੈਨ ਦੇ ਨਾਲ ਬੈਠਕ ਕਰ ਸਾਜ਼ਿਸ਼ ਰਚੀ ਸੀ। ਤਾਹਿਰ ਨੇ ਇਕ ਦਿਨ ਪਿਹਲਾਂ ਖਜੂਰੀ ਖਾਸ ਥਾਣੇ ‘ਚ ਜਮ੍ਹਾਂ ਆਪਣੀ ਲਾਈਸੈਂਸੀ ਪਿਸਤੌਲ ਲੈ ਲਈ ਸੀ, ਜਿਸ ਦੀ ਵਰਤੋਂ ਉਸ ਨੇ ਦੰਗਿਆਂ ‘ਚ ਕੀਤੀ। ਉਮਰ ਖਾਲਿਦ ਤੇ ਤਾਹਿਰ ਹੁਸੈਨ ਦੰਗੇ ਦੇ ਮਾਸਟਰਮਾਈਂਡ ਨਿਕਲੇ।
ਉੱਤਰ-ਪੂਰਬੀ ਦਿੱਲੀ ‘ਚ ਫਰਵਰੀ ‘ਚ ਹੋਏ ਦੰਗਿਆਂ ਦੇ ਦੋ ਮਾਮਲਿਆਂ ‘ਚ ਮੰਗਲਵਾਰ ਨੂੰ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਕੀਤੇ ਗਏ ਦੋਸ਼ ਪੱਤਰ ‘ਚ ਉਕਤ ਤੱਥਾਂ ਦੀ ਜ਼ਿਕਰ ਕੀਤਾ ਗਿਆ ਹੈ। ਦੰਗਿਆਂ ਦੌਰਾਨ 53 ਲੋਕਾਂ ਦਾ ਕਤਲ ਕੀਤਾ ਗਿਆ ਸੀ। ਕਤਲ ਦੇ ਉਕਤ 53 ਮਾਮਲਿਆਂ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ ‘ਚ ਤਿੰਨ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਉਸੇ ਦੋ ਮਾਮਲਿਆਂ ‘ਚ ਕੜਕੜੁਮਾ ਕੋਰਚ ‘ਚ ਦੋਸ਼ ਪੱਤਰ ਦਰਜ ਕੀਤੇ ਗਏ। ਹੌਲਦਾਰ ਦੀਪਕ ਦਾਹਿਆ ‘ਤੇ ਦੰਗਿਆਂ ਦੌਰਾਨ ਪਿਸਤੌਲ ਤਾਨਣ ਵਾਲੇ ਡਰੱਗ ਤਸਕਰ ਸ਼ਾਹਰੁਖ ਪਠਾਨ ਮਾਮਲੇ ‘ਚ ਕ੍ਰਾਈਮ ਬ੍ਰਾਂਚ ਪਿਹਲਾਂ ਹੀ ਦੋਸ਼ ਪੱਤਰ ਦਰਜ ਕਰਵਾ ਚੁੱਕੀ ਹੈ।