ਯੂ.ਕੇ ਵਲੋਂ ਆਪਣੇ ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਚਿਤਾਵਨੀ

ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) -ਬ੍ਰਿਟੇਨ ਅਤੇ ਚੀਨ ਦਾ ਮਾਮਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ | ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਚੀਨ ਅਤੇ ਹਾਂਗਕਾਂਗ ਨਾ ਜਾਣ ਦੀ ਸਲਾਹ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਮਨਮਰਜ਼ੀ ਨਾਲ ਹਿਰਾਸਤ ‘ਚ ਲਏ ਜਾਣ ਅਤੇ ਸਥਾਨਕ ਕਾਨੂੰਨਾਂ ਨੂੰ ਮਨਮਰਜ਼ੀ ਨਾਲ ਥੋਪੇ ਜਾਣ ਦਾ ਖ਼ਤਰਾ ਹੈ |

ਮੰਨਿਆ ਜਾ ਰਿਹਾ ਹੈ ਕਿ ਨਵੀਂ ਯਾਤਰਾ ਸਲਾਹ ਦਾ ਕਾਰਨ ਚੀਨ ਦੇ ਬਰਤਾਨੀਆ ਤੇ ਅਮਰੀਕਾ ਨਾਲ ਤਣਾਅ ਵਧਣ ਦੀਆਂ ਸੰਭਾਵਨਾਵਾਂ ਹਨ | ਹਾਲ ਹੀ ਵਿਚ ਅਮਰੀਕਾ ਨੇ ਚੀਨੀ ਵਿਦਿਆਰਥੀਆਂ ਅਤੇ ਨਾਗਰਿਕਾਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਹੈ | ਚੀਨੀ ਸਰਕਾਰ ਦੇ ਅਨੁਸਾਰ ਅਮਰੀਕਾ ਨੇ ਇਸ ਸਾਲ ਜੁਲਾਈ ਵਿਚ ਸਿਰਫ਼ 145 ਚੀਨੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ |

ਇਹ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ 0.7 ਪ੍ਰਤੀਸ਼ਤ ਹੈ | ਹਾਲ ਹੀ ਦੇ ਮਹੀਨਿਆਂ ਵਿਚ ਚੀਨ ਨੇ ਕੈਨੇਡੀਅਨ, ਆਸਟਰੇਲੀਆਈ, ਜਾਪਾਨੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਹੈ | ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ‘ਤੇ ਨਸ਼ੀਲੀਆਂ ਦਵਾਈਆਂ ਚੋਰੀ ਕਰਨ, ਗੁਪਤ ਡਾਟਾ ਚੋਰੀ ਕਰਨ ਦੇ ਮਨਘੜਤ ਦੋਸ਼ ਵੀ ਲੱਗੇ ਹਨ | ਬਰਤਾਨੀਆ ਅਤੇ ਅਮਰੀਕਾ ਨੂੰ ਵੀ ਡਰ ਹੈ ਕਿ ਉਨ੍ਹਾਂ ਦੇ ਨਾਗਰਿਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ |

Previous articleਨਿੱਤ ਹਾਦਸੇ ਹੋਣ ਦੇ ਬਾਵਜੂਦ ਵੀ ਨਹੀਂ ਈ.ਓ. ਨੂਰਮਹਿਲ ਨੂੰ ਕੋਈ ਪ੍ਰਵਾਹ
Next articleLevel 3 Covid-19 response declared for Irish capital