ਯੂ.ਕੇ. ਦੀ ਹਵਾਈ ਕੰਪਨੀ ਫਲਾਈਪੌਪ ਸ਼ੁਰੂ ਕਰੇਗੀ ਘੱਟ ਬਜਟ  ਭਾਰਤ ਲਈ ਉਡਾਣਾਂ

ਲੰਡਨ(ਸਮਾਜ ਵੀਕਲੀ)- ਯੂ.ਕੇ. ਦੀ ਹਵਾਈ ਕੰਪਨੀ ਫਲਾਈਪੌਪ ਅਗਲੇ ਸਾਲ ਤੋਂ ਭਾਰਤ ਲਈ ਆਪਣੀ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ l ਕੰਪਨੀ ਨੇ ਕਿਹਾ ਕਿ ਅਪ੍ਰੇਸ਼ਨ ਦੀ ਸ਼ੁਰੂਆਤ ਸਿਰਫ ਇਕ ਜਹਾਜ਼ ਨਾਲ ਕਰੇਗੀ ਤਾਂ ਕਿ 10 ਤੋਂ 20 ਹੋਰ ਜਹਾਜ਼ਾਂ ਦੇ ਆਰਡਰ ਕਰਨ ਦੀ ਯੋਜਨਾ ਹੈl ਕੰਪਨੀ ਅਨੁਸਾਰ ਯੂ.ਕੇ. ਸਰਕਾਰ ਵਲੋਂ ਦਿੱਤੇ ਜਾ ਰਹੇ ਭਵਿੱਖੀ ਫੰਡ ਉਡਾਣਾਂ ਸ਼ੁਰੂ ਕਰਨ ਲਈ ਮਹੱਤਵਪੂਰਣ ਰੋਲ ਅਦਾ ਕਰਨਗੇ l ਫਲਾਈਪੋਪ ਦੇ ਸੀ.ਈ.ਓ. ਨਵਦੀਪ ਸਿੰਘ ਜੱਜ ਨੇ ਕਿਹਾ ਕਿ ਇਹ ਉਡਾਣ ਯੂ.ਕੇ. ਅਤੇ ਭਾਰਤ ਦੇ ਅਰਥਿਕ ਰਿਸ਼ਤਿਆਂ ‘ਚ ਅਤੇ ਸੱਭਿਆਚਾਰਕ ਸਬੰਧਾਂ ‘ਚ ਆਪਣਾ ਯੋਗਦਾਨ ਪਾਏਗੀ l ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਮਈ ‘ਚ ਭਵਿੱਖੀ ਫੰਡ ਜਾਰੀ ਕੀਤੇ ਸਨ, ਜਿਸ ਤਹਿਤ 250 ਮਿਲੀਅਨ ਪੌਾਡ ਉਪਲੱਬਧ ਕਰਵਾਏ ਹਨ, ਜੋ ਨਿੱਜੀ ਨਿਵੇਸ਼ਕਾਂ ਦੇ ਬਰਾਬਾਰ ਦੀ ਰਕਮ ਹੋਵੇਗੀ l

ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਨੇ ਫਲਾਈਪੋਪ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨਵਦੀਪ ਸਿੰਘ ਜੱਜ ਲੰਡਨ ਅੰਮਿ੍ਤਸਰ ਸਿੱਧੀ ਉਡਾਣ ਲਈ ਵੀ ਦਿਲਚਸਪੀ ਰੱਖਦੇ ਹਨ| ਇਹ ਸਾਰੇ ਪੰਜਾਬੀਆਂ ਅਤੇ ਪੰਜਾਬ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ ਹੋਵੇਗੀ। ਸਾਨੂੰ ਸਾਰਿਆਂ ਨੂੰ ਇਸ ਪਹਿਲਕਦਮੀ ਦਾ ਸਮਰਥਨ ਕਰਨ ਦੀ ਲੋੜ ਹੈI

Previous articleਤਿਉਹਾਰਾਂ ਦੀ ਬਦਲਦੀ ਰੂਪ-ਰੇਖਾ..
Next articleNeha Sharma is ‘trying to lose all the Covid weight’