ਯੂ.ਕੇ:ਐਡਨਬਰਾ ‘ਚ ਪਾਬੰਦੀਆਂ ਖਿਲਾਫ਼ ਭਾਰੀ ਵਿਰੋਧ ਪ੍ਰਦਰਸ਼ਨ

ਲੰਡਨ,ਗਲਾਸਗੋ,  (ਰਾਜਵੀਰ ਸਮਰਾ) (ਸਮਾਜ ਵੀਕਲੀ) – ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਹਾਲੀਰੁੱਡ ਪਾਰਕ ‘ਚ ਸਕਾਟਿਸ਼ ਪਾਰਲੀਮੈਂਟ ਦੇ ਸਾਹਮਣੇ 600 ਤੋ ਵੱਧ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੁਆਰਾ ਕੋਰੋਨਾ ਸਬੰਧੀ ਲਗਾਈਆਂ ਪਾਬੰਦੀਆਂ ਦਾ ਵਿਰੋਧ ਕੀਤਾ | ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਮਾਸਕ ਨਾ ਪਾਉਣ ਦੀ ਅਤੇ ਦੂਜੇ ਲੋਕਾਂ ਨੂੰ ਮਿਲਣ ਦੀ ਆਜ਼ਾਦੀ ਚਾਹੀਦੀ ਹੈ | ਸਕਾਟਲੈਂਡ ਦੇ ਰਾਸ਼ਟਰੀ ਕਲੀਨਿਕਾਂ ਦੇ ਡਾਇਰੈਕਟਰ ਪ੍ਰੋਫੈਸਰ ਜੇਸਨ ਲੀਚ ਨੇ ਕਿਹਾ ਕਿ ਇਹ ਪ੍ਰਦਰਸ਼ਨ ਗ਼ੈਰ-ਜ਼ਿੰਮੇਵਾਰਾਨਾ ਹਨ | ਪ੍ਰਦਰਸ਼ਨਕਾਰੀ ਬਿਨਾਂ ਮਾਸਕ ਅਤੇ ਬਿਨਾਂ ਜ਼ਰੂਰੀ ਸਮਾਜਿਕ ਦੂਰੀ ਰੱਖ ਪ੍ਰਦਰਸ਼ਨ ਕਰ ਰਹੇ ਸਨ, ਜੋ ਕਿ ਹੋਰ ਲੋਕਾਂ ਲਈ ਮੁਸੀਬਤ ਬਣ ਸਕਦੇ ਹਨ ਅਤੇ ਕੋਰੋਨਾ ਫੈਲਾਉਣ ‘ਚ ਮਦਦ ਕਰ ਸਕਦੇ ਹਨ |

Previous articleਸਲਾਨਾ ਜੋੜ ਮੇਲੇ ”ਤੇ ਵਿਸ਼ੇਸ਼: ਪੂਰਨ ਗੁਰਸਿੱਖ ਤੇ ਬ੍ਰਹਮ ਗਿਆਨੀ ‘ਬਾਬਾ ਬੁੱਢਾ ਜੀ’
Next articleਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਅੱਜ ਤੋਂ ਬਰਤਾਨੀਆ ਦੀ ਅਦਾਲਤ ਂਚ ਸੁਰੂ