ਯੂ ਐਨ ੳ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਪ੍ਤੀ ਚਿੰਤਾ ਕਰੇ

ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋਂ ਮੁੱਖ ਸੇਵਾਦਾਰ ਯੂਥ ਸ.ਦਲਵਿੰਦਰ ਸਿੰਘ ਘੁੰਮਣ

 

ਪੈਰਿਸ; (ਸਮਾਜ ਵੀਕਲੀ) ਪਿਛਲੇ ਦਿਨੀਂ ਅਫਗਾਨਿਸਤਾਨ ਵਿੱਚ ਸਦੀਆਂ ਤੋ ਵਸਦੇ ਸਿੱਖਾਂ ਨੂੰ ਕਾਬੁਲ ਦੇ ਗੁਰਦਵਾਰਾ ਸਾਹਿਬ ਵਿੱਚ ਮਨੁੱਖੀ ਬੰਬ ਧਮਾਕੇ ਨਾਲ ਸਤਾਈ ਸਿੱਖਾਂ, ਜਿੰਨ੍ਹਾਂ ਵਿਚ ਬੱਚੇ, ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਮਾਰੇ ਗਏ। ਸਰਕਾਰ ਦੀ ਘੱਟ ਗਿਣਤੀਆਂ ਦੀ ਰੱਖਿਆ ਪ੍ਰਬੰਧਾ ਦੀ ਨਾ ਪੱਖੀ ਜਿੰਮੇਵਾਰੀ ਸਾਹਮਣੇ ਆਈ ਹੈ। ਅਫਗਾਨਿਸਤਾਨ ਵਿਚ ਆਏ ਦਿਨ ਸਿੱਖਾਂ ਦੇ ਕਤਲਾਂ, ਧੱਕੇਸ਼ਾਹੀਆਂ, ਅਗਵਾ ਦੀਆਂ ਘਟਨਾਵਾਂ ਨੂੰ ਅੱਖਾਂ ਪਰੋਖੇ ਕੀਤਾ ਗਿਆ ਹੈ। ਇਹ ਹੋਰ ਵੀ ਜਿਆਦਾ ਖਤਰਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋ ਤੋਂ ਅਮਰੀਕਾ ਦੀਆਂ ਫੌਜਾਂ ਨੂੰ ਵਾਪਸ ਭੇਜਣ ਦੇ ਸਮਝੋਤੇ ਹੋ ਰਹੇ ਹਨ। ਕੁਲ ਆਲਮ ਨੂੰ ਦੁਨੀਆਂ ਵਿਚ ਹੋ ਰਹੇ ਨਸਲੀ, ਫਿਰਕੂ, ਨਫਰਤੀ ਘਾਣ ਦਾ ਸਖਤ ਨੋਟਿਸ ਲੈਂਦਿਆਂ ਯੋਗ ਕਦਮ ਚੁੱਕਣੇ ਚਾਹੀਦੇ ਹਨ।
ਭਾਰਤ, ਪਾਕਿਸਤਾਨ, ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਹਾਲਤ ਠੀਕ ਨਹੀਂ। ਸਭ ਥਾਂ ਮਨੁੱਖੀ ਅਧਿਕਾਰਾਂ ਕੁਚਲਿਆ ਜਾ ਰਿਹਾ ਹੈ। ਪਾਕਿਸਤਾਨ ਵਿਚ ਸਰਕਾਰ ਦੇ ਵਲੋਂ ਤਸੱਲੀ ਯੋਗ ਕਦਮਾਂ ਕਰਕੇ ਪਹਿਲਾਂ ਨਾਲੋ ਸੁਧਾਰ ਨਜ਼ਰ ਆਉਂਦਾ ਹੈ। ਇਸ ਤੋ ਵੀਹ ਸਾਲ ਪਹਿਲਾ ਵੀ ਭਾਰਤ ਕਸ਼ਮੀਰ ਵਿਚ ਚਿੱਠੀ ਸਿੰਘ ਪੁਰਾ ਵਿਚ ਵੀ ਨਿਰਦੋਸ਼ੇ ਤਰਤਾਲੀ ਸਿੱਖਾਂ ਦਾ ਘਰਾਂ ਵਿਚ ਘੁਸਪੈਠ ਕੇ ਕਤਲੇਆਮ ਕੀਤਾ ਗਿਆ। ਜਿਸ ਵਿਚ ਸਰਕਾਰਾਂ ਦੀ ਸ਼ਹਿ ਤੇ ਕੋਈ ਨਿਆਂ ਪ੍ਰਣਾਲੀ ਦਾ ਰਸਤਾ ਨਾ ਅਖਤਿਆਰ ਕਰਕੇ ਦੋਸ਼ੀ ਫੜੇ ਗਏ, ਨਾ ਸਜਾਵਾਂ ਦਿੱਤੀਆਂ ਗਈਆਂ। ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋਂ ਮੁੱਖ ਸੇਵਾਦਾਰ ਯੂਥ ਸ.ਦਲਵਿੰਦਰ ਸਿੰਘ ਘੁੰਮਣ ਨੇ ਅਫਗਾਨਿਸਤਾਨ ਸਰਕਾਰ ਅਤੇ ਯੂ ਐਨ ੳ ਨੂੰ ਸਥਿਤੀ ਦੀ ਗੰਭੀਰਤਾ ਨਾਲ ਲੈ ਕੇ ਸਿੱਖਾਂ ਦੀ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
Previous articleਦੋਗਾਣਾ ਗਾਇਕੀ ਦੇ ਇੱਕ ਯੁੱਗ ਦਾ ਅੰਤ
Next articleਭਾਰਤੀ ਵਿਗਿਆਨਕਾਂ ਨੇ ਜਾਰੀ ਕੀਤੀ ਕੋਰੋਨਾ ਵਾਇਰਸ ਦੀ ਪਹਿਲੀ ਮਾਇਕਰੋਸਕੋਪੀ ਤਸਵੀਰ