ਹੁਸ਼ਆਿਰਪੁਰ/ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਦੀ ਸਰਪ੍ਰਸਤੀ ਅਤੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਦੀ ਨਿਗਰਾਨੀ ਅਧੀਨ ਕਾਰਜਸ਼ੀਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਲਾਇਫ ਸਾਇੰਸਜ਼ ਅਤੇ ਅਲਾਇਡ ਹੈਲਥ ਸਾਇੰਸਜ਼ ਵਿਭਾਗ ਵੱਲੋਂ ਦਸੰਬਰ 2019 ਵਿੱਚ ਲਏ ਗਏ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਯੂਨੀਵਰਸਿਟੀ ਵੱਲੋਂ ਬੀ.ਐੱਸ.ਸੀ ਮੈਡੀਕਲ ਦੇ ਸਮੈਸਟਰ ਤੀਜਾ ਅਤੇ ਪੰਜਵਾਂ, ਬੀ.ਐੱਸ.ਸੀ ਰੇਡੀਓਲੋਜੀ ਸਮੈਸਟਰ ਤੀਜਾ ਅਤੇ ਐੱਮ.ਐੱਸ.ਸੀ. ਜ਼ੌਆਲੋਜੀ ਸਮੈਸਟਰ ਤੀਜਾ ਦੇ ਨਤੀਜੇ ਐਲਾਨੇ ਗਏ।
ਬੀ.ਐੱਸ.ਸੀ ਮੈਡੀਕਲ ਦੇ ਸਮੈਸਟਰ ਤੀਜਾ ਵਿਚ, ਗੁਰਵੀਨ ਕੌਰ (ਐਸ.ਸੀ.ਪੀ.ਏ:8.99), ਲਵਪ੍ਰੀਤ ਕੌਰ (ਐਸ.ਸੀ.ਪੀ.ਏ:8.56) ਅਤੇ ਸਰਬਜੀਤ ਕੌਰ ਐਸ.ਸੀ.ਪੀ.ਏ:8.18) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਬੀ.ਐੱਸ.ਸੀ ਮੈਡੀਕਲ ਦੇ ਪੰਜਵੇਂ ਸਮੈਸਟਰ ਵਿਚ ਨਵਦੀਪ ਸੈਨੀ (ਐਸ.ਸੀ.ਪੀ.ਏ: 8.79), ਪਰਵੀਨ ਕੌਰ ਭੱਟੀ (ਐਸ.ਸੀ.ਪੀ.ਏ:8.42) ਅਤੇ ਨਿਸ਼ਿਮਾ ਜਸਪਾਲ (ਐਸ.ਸੀ.ਪੀ.ਏ: 8.35) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।
ਬੀ. ਐੱਸ.ਸੀ ਰੇਡੀਓਲੋਜੀ ਸਮੈਸਟਰ ਤੀਜਾ ਵਿੱਚ ਪਹਿਲਾ ਸਥਾਨ ਅਬਦੁਲ ਵਹੀਦ ਤੇਲੀ (ਐਸ.ਸੀ.ਪੀ.ਏ:7.72), ਦੂਜਾ ਸਥਾਨ ਸ੍ਰਸ਼ਿਟੀ ਜਮਵਾਲ (ਐਸ.ਸੀ.ਪੀ.ਏ:7.49) ਅਤੇ ਤੀਜਾ ਸਥਾਨ ਪ੍ਰਿਆ (ਐਸ.ਸੀ.ਪੀ.ਏ:7.20) ਨੇ ਹਾਸਿਲ ਕੀਤਾ।ਪੋਸਟ ਗ੍ਰੈਜੂਏਟ ਕੋਰਸ, ਐੱਮ.ਐੱਸ.ਸੀ. ਜ਼ੌਆਲੋਜੀ ਤੀਜਾ ਸਮੈਸਟਰ ਵਿਚ ਪੱਲਵੀ ਠਾਕੁਰ (ਸੀ.ਜੀ.ਪੀ.ਏ:8.91) ਨੇ ਪਹਿਲਾ ਸਥਾਨ, ਫੈਜ਼ਲ ਨਜ਼ੀਰ (ਸੀ.ਜੀ.ਪੀ.ਏ:8.64) ਨੇ ਦੂਜਾ ਸਥਾਨ ਅਤੇ ਆਬਿਦ ਅਮੀਨ ਹਾਜਮ (ਸੀ.ਜੀ.ਪੀ.ਏ: 8.25) ਨੇ ਤੀਜਾ ਸਥਾਨ ਹਾਸਿਲ ਕੀਤਾ।ਸਮੁੱਚੇ ਤੌਰ ‘ਤੇ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ।
ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਅਤੇ ਡਾ. ਧਰਮਜੀਤ ਸਿੰਘ ਪਰਮਾਰ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਇਸ ਕਾਮਯਾਬੀ ਉਪਰ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਕਾਮਨਾ ਵੀ ਕੀਤੀ।ਵਿਭਾਗ ਦੇ ਅਧਿਆਪਕਾਂ ਡਾ. ਵਿਕਾਸ ਸ਼ਰਮਾ (ਡਿਪਟੀ ਡੀਨ, ਯੂਨੀਵਰਸਿਟੀ ਇੰਸਟੀਚਿਊਟ ਆੱਫ ਸਾਇੰਸਜ਼ ਅਤੇ ਹਿਊਮੈਨਿਟੀਜ਼), ਡਾ. ਅਕਸ਼ ਸ਼ਰਮਾ (ਮੁੱਖੀ, ਲਾਇਫ ਸਾਇੰਸਜ਼ ਅਤੇ ਅਲਾਇਡ ਹੈਲਥ ਸਾਇੰਸਜ਼ ਵਿਭਾਗ), ਡਾ. ਅਮਰਿਤਾ, ਡਾ. ਵਿਵੇਕ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।