ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਦੀ ਸਰਪ੍ਰਸਤੀ ਅਤੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਦੀ ਨਿਗਰਾਨੀ ਅਧੀਨ ਕਾਰਜਸ਼ੀਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਕੰਪਿਊਟਰ ਸਾਇੰਸ ਅਤੇ ਇੰਜੀਨਰਿੰਗ ਵਿਭਾਗ ਵੱਲੋਂ ਦਸੰਬਰ ੨੦੧੯ ਵਿੱਚ ਬੀ.ਟੈਕ. – ਇਲੈਕਟ੍ਰੀਕਲ ਇੰਜੀਨਰਿੰਗ ਤੀਜੇ, ਪੰਜਵੇਂ, ਸੱਤਵੇਂ ਅਤੇ ਇਲੈਕਟ੍ਰਾਨਿਕਸ ਅਤੇ ਕਮੁਨੀਕੇਸ਼ਨ ਇੰਜੀਨਰਿੰਗ ਦੇ ਤੀਜੇ ਸਮੈਸਟਰ ਦੇ ਲਏ ਗਏ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।
ਬੀ. ਟੈਕ. (ਇਲੈਕਟ੍ਰੀਕਲ ਇੰਜੀਨਰਿੰਗ) ਦੇ ਤੀਸਰੇ ਸਮੈਸਟਰ ਦੇ ਨਤੀਜੇ ਵਿੱਚ ਸਕਸ਼ਮ ਪਹਿਲੇ, ਗੌਰਵ ਦੂਸਰੇ, ਗੁਰਪ੍ਰੀਤ ਸਿੰਘ ਤੀਸਰੇ ਸਥਾਨ ਤੇ ਰਹੇ। ਬੀ. ਟੈਕ. (ਇਲੈਕਟ੍ਰੀਕਲ ਇੰਜੀਨਰਿੰਗ) ਦੇ ਪੰਜਵੇਂ ਸਮੈਸਟਰ ਦੇ ਨਤੀਜੇ ਵਿੱਚ ਮਨਪ੍ਰੀਤ ਸਿੰਘ ਬਾਲੀ ਪਹਿਲੇ, ਲਬਪ੍ਰੀਤ ਦੂਸਰੇ, ਲਖਵਿੰਦਰ ਸਿੰਘ ਤੀਸਰੇ ਸਥਾਨ ਤੇ ਰਹੇ। ਬੀ. ਟੈਕ. (ਇਲੈਕਟ੍ਰੀਕਲ ਇੰਜੀਨਰਿੰਗ) ਦੇ ਸੱਤਵੇਂ ਸਮੈਸਟਰ ਦੇ ਨਤੀਜੇ ਵਿੱਚ ਜਸਮੀਨ ਕੌਰ ਪਹਿਲੇ, ਰਮਨਜੀਤ ਕੌਰ ਦੂਸਰੇ, ਅਨਮੋਲ ਸ਼ਰਮਾ ਤੀਸਰੇ ਸਥਾਨ ਤੇ ਰਹੇ।
ਬੀ. ਟੈਕ. (ਇਲੈਕਟ੍ਰਾਨਿਕਸ ਅਤੇ ਕਮੁਨੀਕੇਸ਼ਨ ਇੰਜੀਨਰਿੰਗ) ਦੇ ਤੀਸਰੇ ਸਮੈਸਟਰ ਦੇ ਨਤੀਜੇ ਵਿੱਚ ਮੁਸਕਾਨ ਪਹਿਲੇ, ਆਦਰਸ਼ ਰਾਣਾ ਦੂਸਰੇ, ਗੁਰਿੰਦਰ ਸਿੰਘ ਭੱਟੀ ਤੀਸਰੇ ਸਥਾਨ ਤੇ ਰਹੇ। ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਅਤੇ ਡਾ. ਧਰਮਜੀਤ ਸਿੰਘ ਪਰਮਾਰ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਇਸ ਕਾਮਯਾਬੀ ਉਪਰ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਕਾਮਨਾ ਵੀ ਕੀਤੀ।
ਵਿਭਾਗ ਦੇ ਅਧਿਆਪਕਾਂ ਡਾ. ਵਿਜੇ ਧੀਰ (ਡੀਨ, ਯੂਨੀਵਰਸਿਟੀ ਇੰਸਟੀਚਿਊਟ ਆੱਫ ਇੰਜੀਨਰਿੰਗ ਅਤੇ ਟੈਕਨੋਲੋਜੀ), ਇੰਜੀ. ਪ੍ਰਦੀਪ ਸਿੰਘ ਗਿੱਲ (ਮੁੱਖੀ ਵਿਭਾਗ), ਡਾ. ਗੁਰਮਾਨਕ ਕੌਰ, ਮਨਦੀਪ ਕੌਰ, ਨੇਹਾ ਕਪਿਲਾ ਅਤੇ ਜਗਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।