ਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਲੜਕੀਆਂ ਵਿਖੇ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ

ਕੈਪਸ਼ਨ- ਪੰਜਾਬੀ ਸੱਭਿਆਚਾਰ ਵਿਰਸੇ ਦੀ ਸਾਂਭ ਸੰਭਾਲ ਅਤੇ ਪ੍ਰਫੁੱਲਤਾ ਲਈ ਕਰਵਾਏ ਸਮਾਗਮ ਦੀਆਂ ਝਲਕੀਆਂ

ਕਪੂਰਥਲਾ , ਸਮਾਜ ਵੀਕਲੀ (ਕੌੜਾ)- ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਹੱਤਵ ਨੂੰ ਮੁੱਖ ਰੱਖਦਿਆ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂ ਢੀਂਗਾ ਵਿਖੇ ਇੱਕ ਸੱਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬੀ ਸੱਭਿਆਚਾਰ ਵਿਰਸੇ ਦੀ ਸਾਂਭ ਸੰਭਾਲ ਅਤੇ ਪ੍ਰਫੁੱਲਤਾ ਲਈ ਕਰਵਾਏ ਇਸ ਪ੍ਰੋਗਰਾਮ ਵਿਚ ਪੰਜਾਬ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ।ਜਿਸ ਵਿਚ ਵਿਦਿਆਰਥਣਾਂ ਨੇ ਗਿੱਧੇ ,ਭੰਗੜੇ ਨਾਲ ਖੂਬ ਰੰਗ ਬਣਾਇਆ। ਵਿਦਿਆਰਥਣਾਂ ਨੇ ਲੋਕ ਗੀਤਾਂ ਵਿਚ ਸੁਹਾਗ ,ਘੋੜੀਆਂ ,ਸਿੱਠਣੀਆਂ, ਟੱਪੇ, ਬੋਲੀਆਂ ਆਦਿ ਰੂਪਾਂ ਨੂੰ ਪੇਸ਼ ਕੀਤਾ ਅਤੇ ਲੋਕ ਨਾਚਾ ਵਿੱਚ ਭੰਗੜਾ, ਗਿੱਧਾ ,ਸੰਮੀ ,ਝੂਮਰ ਦੀਆਂ ਨਵੀਆਂ ਵੰਨਗੀਆਂ ਵੇਖਣ ਨੂੰ ਮਿਲੀਆਂ ।ਆਨਲਾਈਨ ਕਰਵਾਏ ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਦਾ ਉਤਸ਼ਾਹ ਵੇਖਣਯੋਗ ਸੀ।ਵਿਦਿਆਰਥਣਾਂ ਰਵਾਇਤੀ ਪਹਿਰਾਵੇ ਵਿਚ ਸਜੀਆਂ ਇਸ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ ਲਾ ਰਹੀਆਂ ਸਨ।

ਇਸ ਪ੍ਰੋਗਰਾਮ ਦੀ ਕਾਮਯਾਬੀ ਤੋਂ ਇਹ ਸਪਸ਼ਟ ਹੋ ਗਿਆ ਕਿ ਭਾਵੇਂ ਟੈਕਨਾਲੋਜੀ ਦੇ ਇਸ ਯੋਗ ਵਿਚ ਵਿਦਿਆਰਥਣਾਂ ਸਮੇਂ ਦੀ ਲੋੜ ਅਨੁਸਾਰ ਅਗਾਹਵਧੂ ਸੋਚ ਦੀਆਂ ਧਾਰਨੀ ਹਨ।ਪਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਪੂਰਨ ਰੂਪ ਵਿਚ ਜੁੜੀਆਂ ਹਨ। ਤੇ ਸਾਡੀ ਸੱਭਿਆਚਾਰ ਦਾ ਭਵਿੱਖ ਉਜਵਲ ਹੈ। ਇਸ ਪ੍ਰਤੀਯੋਗਿਤਾ ਵਿਚ ਵਿਦਿਆਰਥਣਾਂ ਦੁਆਰਾ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਦੀ ਵਿਦਿਆਰਥਣ ਪਵਲੀਨ ਕੌਰ ਨੇ ਇਸ ਪ੍ਰੋਗਰਾਮ ਵਿਚ ਪਹਿਲਾਂ, ਪ੍ਰਭਜੋਤ ਕੌਰ ਅਤੇ ਸੋਨੀਆ ਨੇ ਦੂਸਰਾ ਸ਼ਰਨਜੀਤ ਕੌਰ ਅਤੇ ਅਰਪਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ।ਇਸ ਪ੍ਰੋਗਰਾਮ ਦਾ ਮੁੱਖ ਮਹੱਤਵ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਸਰਗਰਮੀਆ ਵੱਲ ਉਤਸ਼ਾਹਿਤ ਕਰਨਾ ਸੀ ।ਵਿਦਿਆਰਥਣਾਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ।

ਅਤੇ ਆਪੋ ਆਪਣੇ ਹੁਨਰ ਨੂੰ ਪੇਸ਼ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥਣਾਂ ਦੇ ਉੱਦਮ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੀ ਕਲਾ ਬਹੁਤ ਸ਼ਲਾਘਾ ਕੀਤੀ ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅੱਜ ਦੇ ਸਮੇਂ ਵਿੱਚ ਬਹੁਤ ਵਧੀਆ ਉਪਰਾਲੇ ਹਨ ।ਅਤੇ ਵਿਦਿਆਰਥੀ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਤੋਂ ਵੀ ਜਾਣੂ ਹੁੰਦੇ ਹਨ ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਵੱਲ ਧਿਆਨ ਦੇਣ ਅਤੇ ਆਪਣੀ ਕਲਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਮਿਹਨਤ ਕਰਨ ਦੀ ਵੀ ਪ੍ਰੇਰਨਾ ਦਿੱਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइंडियन रेलवे एम्प्लाईज फेडरेशन की वर्चुअल कोर कमेटी की मीटिंग में आगामी संघर्ष के लिए बनाई गई रणनीति
Next articleਪੰਜਾਬੀ ਸਾਹਿਤ ਦੀ ਸੇਵਾ ਦਾ ਨਿਵੇਕਲਾ ਅੰਦਾਜ਼