ਯੂਥ ਅਕਾਲੀ ਦੇ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ ਜਾਰੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਯੂਥ ਅਕਾਲੀ ਦਲ ਦੇ ਪ੍ਰਧਾਨ ਸ.ਪਰਮਬੰਸ ਸਿੰਘ ਰੋਮਾਣਾ ਵਲੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਪਾਰਟੀ ਦਫਤਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਰੋਮਾਣਾ ਜੀ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿਹਨਾਂ ਨੌਜਵਾਨ ਆਗੂਆਂ ਨੂੰ ਅੱਜ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਜਿਲ੍ਹਾ ਕਪੂਰਥਲਾ ਦੇ ਹਲਕਾ ਫਗਵਾੜਾ ਦੇ ਸਰਕਲ ਫਗਵਾੜਾ ਦਿਹਾਤੀ ਤੋਂ ਸਤਪਾਲ ਸਿੰਘ, ਰਿਹਾਨਾ ਜੱਟਾ ਤੋਂ ਨਿਰਵੈਰ ਸਿੰਘ, ਮੌਲੀ ਤੋਂ ਰਣਜੀਤ ਸਿੰਘ, ਫਗਵਾੜਾ ਸ਼ਹਿਰੀ ਤੋਂ ਹਰਮਿੰਦਰ ਸਿੰਘ, ਫਗਵਾੜਾ ਪੂਰਬੀ ਤੋਂ ਅਮਰਦੀਪ ਬਸਰਾ ਅਤੇ ਸਤਨਾਮਪੁਰਾ ਤੋਂ ਤਰਨਜੀਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

ਸਰਦਾਰ ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਦਫਤਰ ਸਕੱਤਰ ਸ.ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ।

Previous article29 ਦਸੰਬਰ ਲਈ
Next articleਸਾਹਿਬਜ਼ਾਦਿਆ ਦੀ ਸ਼ਹੀਦੀ