ਲੰਡਨ (ਸਮਾਜ ਵੀਕਲੀ) :ਬਰਮਿੰਘਮ ’ਚ ਐਤਵਾਰ ਸਵੇਰੇ ਲੋਕਾਂ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਨੂੰ ਬ੍ਰਿਟਿਸ਼ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਹਮਲੇ ’ਚ ਇਕ ਵਿਅਕਤੀ ਮਾਰਿਆ ਗਿਆ ਸੀ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ ਸਨ। ਵੈੱਸਟ ਮਿਡਲੈਂਡਜ਼ ਪੁਲੀਸ ਨੇ ਕਿਹਾ ਕਿ ਸੇਲੀ ਓਕ ਇਲਾਕੇ ’ਚ 27 ਸਾਲ ਦੇ ਸ਼ੱਕੀ ਵਿਅਕਤੀ ਨੂੰ ਤੜਕੇ ਚਾਰ ਵਜੇ ਹਿਰਾਸਤ ’ਚ ਲਿਆ ਗਿਆ ਹੈ। ਚਾਕੂਬਾਜ਼ੀ ਦੀਆਂ ਘਟਨਾਵਾਂ ਕਿਸੇ ਗਰੋਹ ਜਾਂ ਅਤਿਵਾਦ ਨਾਲ ਜੁੜੀਆਂ ਨਹੀਂ ਹਨ।
HOME ਯੂਕੇ ਪੁਲੀਸ ਵੱਲੋਂ ਚਾਕੂ ਮਾਰਨ ਵਾਲਾ ਵਿਅਕਤੀ ਕਾਬੂ