ਚੰਡੀਗੜ੍ਹ (ਸਮਾਜਵੀਕਲੀ) : ਯੂਕਰੇਨ ਵਿਚ ਇਕ ਨਿਊਜ਼ ਐਂਕਰ(ਖ਼ਬਰਾਂ ਪੜ੍ਹਨ ਵਾਲੀ) ਨੂੰ ਲਾਈਵ ਟੀਵੀ ‘ਤੇ ਉਦੋਂ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਖਬਰਾਂ ਪੜ੍ਹਦੇ ਸਮੇਂ ਉਸ ਦਾ ਮੂਰਹਲਾ ਨਕਲੀ ਦੰਦ ਮੂੰਹ ਵਿੱਚੋਂ ਬਾਹਰ ਆ ਗਿਆ। ਐਂਕਰ ਮਰੀਚਕਾ ਪਦਾਲਕੋ ਨੇ ਇਸ ਦੀ ਪ੍ਰਵਾਹ ਨਾ ਕੀਤੀ ਤੇ ਦੰਦ ਨੂੰ ਹੱਥ ਵਿੱਚ ਸੰਭਾਲ ਲਿਆ ਤੇ ਲਗਾਤਾਰ ਬਗੈਰ ਕਿਸੇ ਝਿਜਕ ਤੋਂ ਖ਼ਬਰਾਂ ਪੜ੍ਹਦੀ ਰਹੀ।
ਦਰਸ਼ਕਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਕੁੱਝ ਹੋਇਆ ਹੈ। ਮਰੀਚਕਾ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਆਪਣੇ ਦੰਦ ਫੜਦੀ ਵੇਖੀ ਜਾ ਸਕਦੀ ਹੈ। ਉਸ ਨੇ ਕਿਹਾ ਇਹ ਮੇਰੇ 20 ਸਾਲਾਂ ਦੇ ਕਰੀਅਰ ਵਿੱਚ ਨਵਾਂ ਤਜਰਬਾ ਸੀ ਤੁਹਾਨੂੰ ਸਿੱਧੇ ਪ੍ਰਸਾਰਨ ਵੇਲੇ ਪਤਾ ਨਹੀਂ ਹੁੰਦਾ ਕਿ ਕੀ ਭਾਣਾ ਵਰਤ ਜਾਵੇ।