ਵਾਸ਼ਿੰਗਟਨ (ਸਮਾਜ ਵੀਕਲੀ) : ਯੂਐੱਸ ਕੈਪੀਟਲ ਹਿੱਲ ਦੇ ਬਾਹਰ ਅੱਜ ਬਾਅਦ ਦੁਪਹਿਰ ਇੱਕ ਕਾਰ ਦੇ ਬੈਰੀਕੇਡ ਨਾਲ ਟਕਰਾਉਣ ਕਾਰਨ ਦੋ ਪੁਲੀਸ ਅਫਸਰ ਜ਼ਖ਼ਮੀ ਹੋ ਗਏ। ਪੁਲੀਸ ਦਾ ਮੰਨਣਾ ਹੈ ਕਿ ਸ਼ੱਕੀਆਂ ਨੇ ਗੋਲੀਆਂ ਚਲਾਈਆਂ ਹਨ। ਕਰੀਬ ਤਿੰਨ ਮਹੀਨੇ ਪਹਿਲਾਂ ਭੀੜ ਵੱਲੋਂ ਸੰਸਦ ’ਤੇ ਹਮਲਾ ਕੀਤਾ ਗਿਆ ਸੀ ਜਿਸ ਮਗਰੋਂ ਅਮਰੀਕੀ ਪੁਲੀਸ ਵੱਲੋਂ ਸੰਸਦ ਨੇੜੇ ਨਾਕੇ ਲਗਾ ਕੇ ਚੌਕਸੀ ਰੱਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇੱਕ ਸ਼ੱਕੀ ਨੂੰ ਗੋਲੀ ਵੱਜੀ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਘਟਨਾ ਮਗਰੋਂ ਪੁਲੀਸ ਨੇ ਸੁਰੱਖਿਆ ਹੋਰ ਵਧਾ ਦਿੱਤੀ ਹੈ।
HOME ਯੂਐੱਸ ਕੈਪੀਟਲ ਹਿੱਲ: ਕਾਰ ਬੈਰੀਕੇਡ ’ਚ ਵੱਜਣ ਨਾਲ ਦੋ ਪੁਲੀਸ ਅਫਸਰ ਜ਼ਖ਼ਮੀ