ਯੂਐੱਨ ਮਨੁੱਖੀ ਅਧਿਕਾਰ ਕੌਂਸਲ ’ਚ ਮੁੜ ਸ਼ਾਮਲ ਹੋਵੇਗਾ ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ) : ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਇਸ ਹਫ਼ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨਾਲ ਮੁੜ ਜੁੜਨ ਦਾ ਐਲਾਨ ਕਰਨ ਲਈ ਤਿਆਰ ਹੈ, ਜਿਸ ਨਾਲੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੱਗਪਗ ਤਿੰਨ ਸਾਲ ਪਹਿਲਾਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਬਾਇਡਨ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਲਏ ਇਸ ਫ਼ੈਸਲੇ ਨਾਲ ਬਹੁਉਦੇਸ਼ੀ ਸੰਗਠਨਾਂ ਅਤੇ ਸਮਝੌਤਿਆਂ ਸਬੰਧੀ ਸਾਬਕਾ ਟਰੰਪ ਪ੍ਰਸ਼ਾਸਨ ਦਾ ਇੱਕ ਹੋਰ ਫ਼ੈਸਲਾ ਬਦਲ ਜਾਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਜਨੇਵਾ ’ਚ ਸੀਨੀਅਰ ਅਮਰੀਕੀ ਸਫ਼ੀਰ ਸੋਮਵਾਰ ਨੂੰ ਜਨੇਵਾ ਅkਧਾਰਤ ਇਸ ਸੰਗਠਨ ਨਾਲ ਦੁਬਾਰਾ ਜੁੜਨ ਦਾ ਐਲਾਨ ਕਰਨਗੇ। ਇਸ ਵਿੱਚ ਦੱਸਿਆ ਜਾਵੇਗਾ ਕਿ ਅਮਰੀਕਾ ਇਸ ਸੰਗਠਨ ’ਚ ਬਤੌਰ ਨਿਰੀਖਕ ਵਾਪਸੀ ਕਰੇਗਾ ਅਤੇ ਪੂਰੇ ਸਮੇਂ ਲਈ ਮੈਂਬਰ ਬਣਨ ਵਾਸਤੇ ਕਾਰਜਸ਼ੀਲ ਹੋਵੇਗਾ। ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ  ਬਾਇਡਨ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕੌਂਸਲ ’ਚ ਸੁਧਾਰਾਂ ਦੀ ਲੋੜ ਹੈ ਅਤੇ ਬਦਲਾਅ ਲਿਆਉਣ ਦਾ ਸਹੀ ਢੰਗ ‘ਉਸ ਨਾਲ ਮਿਲ ਕੇ ਸਿਧਾਂਤਕ ਤਰੀਕੇ ਨਾਲ ਕੰਮ ਕਰਨਾ ਹੈ।’

Previous articleCentre asks states to expedite work under ONORC
Next articleਨਸਲੀ ਵਿਤਕਰੇ ਨੂੰ ਸ਼ਹਿ ਦੇਣ ਦੇ ਦੋਸ਼ ਹੇਠ ਭਾਰਤੀ ਨੂੰ ਕੈਦ