ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਨੇ ਹਾਸਿਲ ਕੀਤਾ ਬੈਸਟ ਪ੍ਰਫੋਰਮੈਂਸ ਅਵਾਰਡ

ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵਲੋਂ ਮਿਲਿਆ ਅਵਾਰਡ

ਜਿਲੇ ਨੂੰ ਪ੍ਰਾਪਤ ਅਵਾਰਡ ਰੈਡ ਰੀਬਨ ਕਲੱਬਾਂ ਦੇ ਪ੍ਰੋਗਰਾਮ ਕੋਆਡੀਨੇਟਰਾਂ ਨੂੰ ਸਮਰਪਿਤ :- ਪ੍ਰੀਤ ਕੋਹਲੀ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਪੰਜਾਬ ਸਟੇਟ ਏਡਜ ਕੰਟਰੌਲ ਸੁਸਾਇਟੀ ਵਲੋਂ 15 ਦਸੰਬਰ, 2020 ਨੂੰ ਲੁਧਿਆਣਾ ਦੇ ਕਿੰਗਜ ਵਿਲੈ ਰਿਜੋਰਟ ਵਿੱਚ ਵਿਸ਼ਵ ਏਡਜ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਪੂਰੇ ਪੰਜਾਬ ਵਿੱਚ ਸਿਹਤ ਸੇਵਾਵਾਂ ਨਾਲ ਜੁੜੇ ਹੋਏ ਸਮੂਹ ਸਿਹਤ ਕੇਦਰਾਂ ਦੇ ਨੁਮਾਇੰਦੇ ਸ਼ਾਮਿਲ ਹੋਏ ।

ਇਸ ਸਮਾਗਮ ਵਿੱਚ ਸ਼੍ਰੀ ਬਲਬੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।ਇਸ ਸਮਾਗਮ ਦੌਰਾਨ ਸਾਲ 2019-20 ਦੌਰਾਨ ਸਿਹਤ ਸੇਵਾਵਾਂ ਲਈ ਸਰਵਉਤੱਮ ਕੰਮ ਕਰਨ ਵਾਲੀਆਂ ਸਰਕਾਰੀ ਅਤੇ ਗੈਰ ਸਰਕਾਰੀ ਸਖਸ਼ੀਆਤਾਂ ਦਾ ਸਨਮਾਨ ਕੀਤਾ ਗਿਆ। ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਕਪੂਰਥਲਾ ਨੇ ਦੱਸਿਆਂ ਕਿ ਯੁਵਕ ਸੇਵਾਵਾਂ ਵਿਭਾਗ ਕੋਲ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੀ ਰੈਡ ਰੀਬਨ ਕਲੱਬਾਂ ਦੀ ਸਕੀਮ ਚਲਦੀ ਹੈ, ਜੋ ਕਿ ਮਾਝੇ ਅਤੇ ਦੋਆਬੇ ਵਿੱਚ 2015 ਦੋਰਾਨ ਹੀ ਇਸ ਵਿਭਾਗ ਨੂੰ ਦਿੱਤੀ ਗਈ ਸੀ।

ਵਿਭਾਗ ਵਲੋਂ ਵੱਖ-ਵੱਖ ਕਾਲਜਾਂ ਵਿੱਚ ਰੈਡ ਰੀਬਨ ਕੱਲਬ ਖੋਲੇ ਜਾਂਦੇ ਹਨ ।ਇਹਨਾਂ ਕਲੱਬਾਂ ਨੂੰ ਚਲਾਉਣ ਲਈ ਉਹਨਾਂ ਕਾਲਜਾਂ ਵਿੱਚ ਪ੍ਰੌਫੈਸਰਾਂ ਨੂੰ ਪ੍ਰੋਗਰਾਮ ਕੋਆਰਡੀਨੇਟਰ ਨਿਯੁਕਤ ਕੀਤਾ ਜਾਂਦਾ ਹੈ।ਉਹਨਾਂ ਪ੍ਰੋਗਰਾਮ ਕੋਆਰਡੀਨੇਟਰਾਂ ਵਲੋਂ ਆਪੋ-ਆਪਣੇ ਕਾਲਜਾਂ ਵਿੱਚ ਸਹਾਇਕ ਡਾਇਰੈਕਟਰਾਂ ਯੁਵਕ ਸੇਵਾਵਾਂ ਦੀ ਹਦਾਇਤ ਅਨੁਸਾਰ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ । ਮੁੱਖ ਤੌਰ ਤੇ ਇਹ ਗਤੀਵਿਧੀਆਂ ਏਡਜ ਜਾਗਰੁਕਤਾ, ਖੂਨਦਾਨ ਅਤੇ ਨਸ਼ਾ ਵਿਰੋਧੀ ਜਾਗਰੁਕਤਾ ਨਾਲ ਸਬੰਧਤ ਹੁੰਦੀਆਂ ਹਨ। ਉਹਨਾਂ ਕਿਹਾ ਕਿ ਕੋਈ ਵੀ ਅਧਿਕਾਰੀ ਇੱਕਲਾ ਕੁੱਝ ਨਹੀ ਕਰ ਸਕਦਾ ਜੇਕਰ ਉਸ ਦੀ ਟੀਮ ਉਸ ਦਾ ਸਾਥ ਨਾ ਦੇਵੇ ਉਹਨਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਪ੍ਰੋਗਰਾਮ ਕੋਆਡੀਨੇਟਰਾਂ ਸਦਕਾਂ ਇਹ ਮਾਣ ਪ੍ਰਾਪਤ ਹੋਇਆ ਹੈ ਅਤੇ ਇਹ ਅਵਾਰਡ ਪ੍ਰੋਗਰਾਮ ਕੋਆਡੀਨੇਟਰਾਂ ਨੂੰ ਹੀ ਸਮਰਪਿਤ ਹੈ।

Previous articleਕਪੂਰਥਲਾ ਜਿਲ੍ਹੇ ਵਿਚ ਦੂਜੇ ਪੜਾਅ ਤਹਿਤ 1740 ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
Next articleਵਧੀਕ ਡਿਪਟੀ ਕਮਿਸ਼ਨਰ ਵਲੋਂ ਕਰੋਨਾ ਵੈਕਸ਼ੀਨੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ