ਯਾਸਿਨ ਮਲਿਕ ਤੇ ਛੇ ਹੋਰਾਂ ਖ਼ਿਲਾਫ਼ ਦੋਸ਼ ਆਇਦ

ਜੰਮੂ- ਇੱਥੇ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਪਾਬੰਦੀਸ਼ੁਦਾ ਸੰਗਠਨ ਜੇਕੇਐੱਲਅੇੱਫ ਦੇ ਮੁਖੀ ਯਾਸਿਨ ਮਲਿਕ ਅਤੇ ਛੇ ਹੋਰਾਂ ਖ਼ਿਲਾਫ਼ ਸ੍ਰੀਨਗਰ ਦੇ ਬਾਹਰਵਾਰ ਭਾਰਤੀ ਹਵਾਈ ਸੈਨਾ ਦੇ ਜਵਾਨ ਨੂੰ ਗੋਲੀਆਂ ਮਾਰਨ ਦੇ 30 ਵਰ੍ਹੇ ਪੁਰਾਣੇ ਕੇਸ ਸਬੰਧੀ ਦੋਸ਼ ਆਇਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਡੀਸ਼ਨਲ ਸੈਸ਼ਨਜ਼ ਟਾਡਾ ਜੱਜ -3 ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੇਸ ਸਬੰਧੀ ਮਲਿਕ ਅਤੇ ਛੇ ਹੋਰਾਂ ਖ਼ਿਲਾਫ਼ ਦੋਸ਼ ਆਇਦ ਕਰਨ ਲਈ ਕਾਫ਼ੀ ਸਬੂਤ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸੀਬੀਆਈ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸੱਤ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਆਦੇਸ਼ ਦਿੱਤੇ। ਮੁਲਜ਼ਮਾਂ ਨੂੰ ਵੀਡੀਓ-ਕਾਨਫਰੰਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਲਿਕ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।

Previous articleਕਮਲ ਨਾਥ ਨੂੰ ਅੱਜ ਬਹੁਮੱਤ ਸਾਬਿਤ ਕਰਨ ਦੇ ਹੁਕਮ
Next articleਕਰੋਨਾ ਦਾ ਖ਼ੌਫ਼: ਬੀਸੀਸੀਆਈ ਨੇ ਮੁੰਬਈ ਦਫ਼ਤਰ ਨੂੰ ਜੜਿਆ ਤਾਲਾ