ਕਨੈਡਾ – (ਹਰਜਿੰਦਰ ਛਾਬੜਾ)- ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਉਨਟੈਰੀੳ ਟਾਰੀਓ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਅੰਤਰਰਾਸ਼ਟਰੀ ਸਰਬ ਸਾਂਝਾ ਕਵੀ ਦਰਬਾਰ ਬਰੈਂਪਟਨ ਦੇ ਸੈਚੁੰਰੀ ਗਾਰਡਨ ਰੀਕ੍ਰੇਸ਼ਨ ਕੰਪਲੈਕਸ `ਚ ਕਰਵਾਇਆ ਗਿਆ, ਜਿਸ `ਚ ਵੱਖ-ਵੱਖ ਦੇਸ਼ਾਂ `ਚ ਵਸਦੇ ਕਵੀਆਂ ਨੇ ਹਿੱਸਾ ਲਿਆ। ਡਾ. ਪ੍ਰਗਟ ਸਿੰਘ ਬੱਗਾ ਨੇ ਗੁਰੂ ਨਾਨਕ ਦੀ ਬਾਰੇ ਬੋਲਦਿਆਂ ਆਪਣੇ ਵਿਲੱਖਣ ਅੰਦਾਜ਼ ਨਾਲ ਸਭ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਦੇ ਤੌਰ `ਤੇ ਪਹੁੰਚੇ ਭਾਰਤੀ ਕਾਸਲੇਟ ਜਨਰਲ ਟੋਰਾਂਟੋਂ ਦੇ ਮੁੱਖ ਅਧਿਕਾਰੀ ਬੀਬੀ ਅਪੂਰਮਾ ਸ੍ਰੀਵਾਸਤਵ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਤਾਬਦੀ ਦੇ ਰੂਪ `ਚ ਮਨਾਉਂਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ `ਚ ਕਰਵਾਏ ਪ੍ਰੋਗਰਾਮਾਂ ਲਈ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਹੀ ਨਹੀਂ, ਉਹ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਵੀ ਸਾਂਝੇ ਗੁਰੂ ਸਨ।
ਇਸ ਮੌਕੇ ਸਿੱਖ ਵਿਦਵਾਨ ਪੂਰਨ ਸਿੰਘ ਪਾਂਧੀ, ਸਾਬਕਾ ਸੰਸਦ ਮੈਂਬਰ ਸ. ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਆਖਿਆ ਕਿ ਅੱਜ ਜਾਤਾਂ-ਪਾਤਾਂ ਅਤੇ ਊਚ-ਨੀਚ ਵਾਲੇ ਝੰਜਟਾਂ `ਚੋਂ ਨਿਕਲ ਕੇ ਸਾਨੂੰ ਸ਼ਬਦ ਗੁਰੂ ਦੀ ਪ੍ਰੀਭਾਸ਼ਾ ਸਮਝਣੀ ਚਾਹੀਦੀ ਹੈ। ਭਾਰਤ ਤੋਂ ਪਹੁੰਚੇ ਨਾਮਧਾਰੀ ਸੰਪਰਦਾ ਜੀਵਨ ਨਗਰ (ਹਰਿਆਣਾ) ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਬੋਲਦਿਆਂ ਆਖਿਆ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ `ਚ ਸਾਰੇ ਧਰਮਾਂ ਨੂੰ ਇਕੱਠਾ ਕਰ ਕੇ ਰੱਖਿਆ, ਸਾਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਹੈ।
ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਮਨਦੀਪ ਕਮਲ ਅਤੇ ਬੇਟੀਆਂ ਵਲੋਂ ਇਕ ਧਾਰਮਿਕ ਗੀਤ ਨਾਲ ਕੀਤੀ ਗਈ ਜਿਸ ਉਪਰੰਤ ਕੈਨੇਡਾ ਅਤੇ ਭਾਰਤ ਦੇ ਕੌਮੀ ਤਰਾਨੇ ਵੀ ਗਾਏ ਗਏ। ਬਰੈਂਪਟਨ ਤੋਂ ਐਮ ਪੀ ਰੂਬੀ ਸਹੋਤਾ ਨੇ ਵੀ ਆਪਣੀ ਹਾਜ਼ਰੀ ਲਗਾਉਂਦੇ ਹੋਏ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਵਸ ਦੀਆਂ ਮੁਬਾਰਕਾਂ ਪੇਸ਼ ਕੀਆਂ। ਕਵੀ ਦਰਬਾਰ ਵਿੱਚ ਮਨਜੀਤ ਇੰਦਰਾ, ਪਰਮਜੀਤ ਕੌਰ ਦਿਓਲ, ਸੋਏਬ ਸਦੀਕ, ਰਵਿੰਦਰ ਸਿੰਘ ਸਹਿਰਾਅ, ਕੁਮਾਰ ਜਗਦੇਵ ਬਰਾੜ, ਸੁਰਿੰਦਰ ਪਾਮਾ, ਮਾਲਵਿੰਦਰ ਸਿੰਘ, ਜਗੀਰ ਸਿੰਘ ਕਾਹਲੋਂ, ਸੰਜੀਵ ਧਵਨ, ਸਤਨਾਮ ਕੌਰ ਚੌਹਾਨ, ਸ਼ਹੀਨਾ ਕਸ਼ਯਪ, ਅਜਮੇਸ ਸਿੰਘ ਪ੍ਰਦੇਸੀ, ਮਕਸੂਦ ਚੌਧਰੀ, ਇਕਬਾਲ ਮਾਹਲ, ਜੈਕਾਰ ਲਾਲ ਦੁੱਗਲ, ਜਸਬੀਰ ਸਿੰਘ ਸੈਂਭੀ, ਜਸਵਿੰਦਰ ਸਿੰਘ ਬੁੱਚੋ, ਹੀਰਾ ਰੰਧਾਵਾ, ਤਲਵਿੰਦਰ ਸਿੰਘ ਮੰਡ, ਪ੍ਰਵੀਨ ਸੁਲਾਤਾਨਾ, ਮਹਿੰਦਰ ਸਿੰਘ ਕੁੰਦੀ, ਜਰਨੈਲ ਸਿੰਘ ਮਠਾੜੂ, ਹਰਦਿਆਲ ਸਿੰਘ ਝੀਤਾ, ਰਵਿੰਦਰ ਸਿੰਘ ਸਾਦ, ਹਰਵਿੰਦਰ ਚੀਮਾ, ਗੁਰਚਰਨ ਸਿੰਘ ਦੁਬਈ, ਦਿਲਬਾਗ ਸਿੰਘ ਦੇਵਗਨ, ਕਰਨ ਅਜੈਬ ਸਿੰਘ ਸੰਘਾ, ਚੈਟੀ ਕਾਲੀਆ, ਸੁਰਜੀਤ ਕੌਰ, ਉਂਕਾਰਪ੍ਰੀਤ, ਕੁਲਵਿੰਦਰ ਖਹਿਰਾ, ਕਰਨੈਲ ਸਿੰਘ ਮਰਵਾਹਾ, ਕਰਮਜੀਤ ਸਿੰਘ ਬੱਗਾ, ਹਰਜਿੰਦਰ ਪੱਤਲ ਆਦਿ ਨੇ ਬਾਬਾ ਨਾਨਕ ਦੀ ਮਹਿਮਾ `ਚ ਕਵਿਤਾਵਾਂ ਅਤੇ ਵਿਚਾਰ-ਚਰਚਾ ਵਿੱਚ ਭਾਗ ਲਿਆ।
ਸਮੁੱਚੇ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਹਰਦਿਆਲ ਸਿੰਘ ਝੀਤਾ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਸਭ ਮਹਿਮਾਨ ਕਵੀਆਂ ਤੇ ਪੁੱਜੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ, ਬਲਦੇਵ ਦੂਹੜੇ, ਰਿੰਟੂ ਭਾਟੀਆ, ਤਾਹਿਰ ਗੋਰਾ, ਸੁਰਿੰਦਰਜੀਤ ਕੌਰ,ਤਲਵਿੰਦਰ ਸਿੰਘ, ਪਿਆਰਾ ਸਿੰਘ ਕੁੱਦੋਵਾਲ, ਕਰਮਜੀਤ ਗਿੱਲ, ਸਿ਼ਵਰਾਜ ਸੰਨੀ, ਅਵਤਾਰ ਜੰਡੂ, ਬਲਜੀਤ ਕੌਰ, ਬਲਰਾਜ ਧਾਲੀਵਾਲ, ਸੁੰਦਰਪਾਲ ਰਾਜਾਸਾਂਸੀ ਵੀ ਹਾਜਿ਼ਰ ਸਨ। ਇਸ ਮੌਕੇ ਗੁਰਦਿਆਲ ਬੱਲ, ਬਲਰਾਜ ਦਿਓਲ (ਖ਼ਬਰਨਾਮਾ), ਸੁਖਿੰਦਰ ( ਸੰਵਾਦ), ਪ੍ਰਤੀਕ ਆਰਟਿਸਟ (ਪੰਜਾਬੀ ਟ੍ਰਿਬਿਊਨ), ਹਰਜੀਤ ਬਾਜਵਾ, ਚਮਕੌਰ ਮਾਛੀਕੇ, ਹਮਦਰਦ ਟੀ ਵੀ, ਦਰਸ਼ਨ ਟੀਵੀ, ਪੰਜਾਬੀ ਟ੍ਰਿਬਿਊਨ, ਡਾ ਸੁਖਦੇਵ ਸਿੰਘ ਝੰਡ (ਸਿੱਖ ਸਪੋਕਸਮੈਨ) ਸਮੇਤ ਜੀ ਟੀ ਏ ਵਿਚਲੇ ਪੰਜਾਬੀ ਦੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਤੋਂ ਪ੍ਰਤੀਨਿਧ ਹਾਜ਼ਰ ਸਨ।
ਪਤਰਕਾਰ – ਹਰਜਿੰਦਰ ਛਾਬੜਾ 9592282333
4 Attachments