ਮੱਧ ਪ੍ਰਦੇਸ਼ ’ਚ ਭਾਜਪਾ ਤਿੰਨ ਧੜਿਆਂ ’ਚ ਵੰਡੀ: ਸ਼ਤਰੂਘਨ ਸਿਨਹਾ

ਭੋਪਾਲ (ਸਮਾਜਵੀਕਲੀ) :  ਸਾਬਕਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਮੱਧ ਪ੍ਰਦੇਸ਼ ਵਿੱਚ ਕੈਬਨਿਟ ਦੇ ਸੱਜਰੇ ਵਿਸਥਾਰ ਨੂੰ ਲੈ ਕੇ ਭਾਜਪਾ ਵਿੱਚ ਅਹੁਦਿਆਂ ਲਈ ਚੱਲ ਰਹੀ ਨਾਰਾਜ਼ਗੀ ਬਾਰੇ ਕਿਹਾ ਕਿ ਸੂਬੇ ’ਚ ਭਗਵੀਂ ਪਾਰਟੀ ਤਿੰਨ ਧੜਿਆਂ ‘ਮਹਾਰਾਜ, ਨਾਰਾਜ਼ੰਦ, ਸ਼ਿਵਰਾਜ’ ਵਿੱਚ ਵੰਡੀ ਹੋਈ ਹੈ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਸਾਬਕਾ ਕਾਂਗਰਸੀ ਨੇਤਾ ਜਯੋਤਿਰਦਿੱਤਿਆ ਸਿੰਧੀਆ ਖ਼ਿਲਾਫ਼ ਵੀ ਹਮਲਾ ਕੀਤਾ। ਸਿੰਧੀਆ ਦੇ 22 ਵਿਧਾਇਕਾਂ ਸਣੇ ਬਾਹਰ ਹੋਣ ਕਾਰਨ ਕਮਲਨਾਥ ਦੀ ਸਰਕਾਰ ਡਿੱਗ ਗਈ ਸੀ। ਸਿਨਹਾ ਨੇ ਟਵੀਟ ਕੀਤਾ, ‘‘ਸ੍ਰੀਮਾਨ, ਤੁਸੀਂ ਇਸ ਬਾਰੇ ਕੀ ਕਹੋਗੇ?

ਮੱਧ ਪ੍ਰਦੇਸ਼ ਵਿੱਚ ਭਾਜਪਾ ਤਿੰਨ ਗੁਟਾਂ 1. ਮਹਾਰਾਜ, 2. ਨਾਰਾਜ਼ ਅਤੇ 3. ਸ਼ਿਵਰਾਜ ਵਿਚਾਲੇ ਵੰਡੀ ਹੋਈ ਹੈ।’ ਸ੍ਰੀ ਸਿਨਹਾ ਨੇ ਕਿਹਾ ਕਿ ਤਾਜ਼ਾ ਵਿਸਥਾਰ ਵਾਲੀ ਕੈਬਨਿਟ, ਜਿਸ ਵਿੱਚ ਸਿੰਧੀਆ ਦੇ ਵਫ਼ਾਦਾਰ ਦਰਜ਼ਨ ਤੋਂ ਵੱਧ ਵਿਧਾਇਕ ਲਏ ਗਏ ਹਨ, ਵਿੱਚ ਨਾ ਲਏ ਜਾਣ ਵਾਲੇ ਭਾਜਪਾ ਨੇਤਾ ‘ਨਾਰਾਜ਼’ ਗੁੱਟ ’ਚ ਸ਼ਾਮਲ ਹਨ।

Previous articleਸੁਪਰੀਮ ਕੋਰਟ ਨੇ ਬੀਐੱਸ-4 ਵਾਹਨਾਂ ਦੀ ਵਿਕਰੀ ਬਾਰੇ ਹੁਕਮਾਂ ਨੂੰ ਵਾਪਸ ਲਿਆ
Next articleਚੌਬੇਪੁਰ ਥਾਣੇ ਦਾ ਸਾਬਕਾ ਮੁਖੀ ਗ੍ਰਿਫ਼ਤਾਰ