(ਸਮਾਜ ਵੀਕਲੀ)
ਮੱਛਰ ਆਇਆ-ਮੱਛਰ ਆਇਆ,
ਭੀਂ-ਭੀਂ ਵਾਲਾ ਸ਼ੋਰ ਮਚਾਇਆ।
ਜਦ ਵੀ ਇਸਨੇ ਡੰਗ ਚਲਾਇਆ,
ਕੋਈ ਪਵਾੜਾ ਜਿੰਦ ਨੂੰ ਪਾਇਆ।
ਡੇਂਗੂ, ਮਲੇਰੀਆ,ਇਸਦੇ ਸਾਥੀ,
ਜਦ ਵੀ ਆਇਆ ਨਾਲ ਲਿਆਇਆ।
ਗੰਦਗੀ, ਪਾਣੀ ਇਸਦੇ ਘਰ,
ਡੇਂਗੂ ਵਾਲਾ ਇਸ ਤੋਂ ਡਰ।
ਬੱਚੇ ਬੁੱਢੇ ਹੋਣ ਬਿਮਾਰ ,
ਕੱਟੇ ਸਾਨੂੰ ,ਜਦ ਕਈਂ ਬਾਰ।
ਗਰਮੀਆਂ ਦੇ ਵਿੱਚ ਸੌਣ ਦੇਵੇ,
ਅੱਖ ਕਿਸੇ ਨੂੰ ਲਾਉਣ ਨਾ ਦੇਵੇ।
ਸਾਰੀ ਦੁਨੀਆਂ ਇਸ ਤੋਂ ਡਰਦੀ,
ਡਰਦੀ ਮਾਰੀ ਹਾਏ – ਹਾਏ ਕਰਦੀ।
ਕਰੋਂ ਸਫਾਈਆਂ ਇਹ ਨਾ ਆਵੇ,
ਨਾ ਹੀ ਕਿਸੇ ਨੂੰ ਕੱਟ ਕੇ ਜਾਵੇ।
ਸੰਦੀਪ ਹਰ ਬੰਦਾ ਸਵੱਛਥ ਕਹਾਵੇ,
ਸਫ਼ਾਈ ਦੀ ਜੋ ਆਦਤ ਪਾਵੇ।
ਮੱਛਰ ਨੂੰ ਆਓ ਸਬਕ ਸਿਖਾਈਏ,
ਆਪਣਾ ਭਾਰਤ ਸਵੱਛ ਬਣਾਈਏ।
ਸੰਦੀਪ ਸਿੰਘ’ ਬਖੋਪੀਰ’
ਸਪੰਰਕ :-9815321017