ਸੂਰਤ (ਸਮਾਜਵੀਕਲੀ) : ਮਹਿਲਾ ਕਾਂਸਟੇਬਲ ਸੁਨੀਤਾ ਯਾਦਵ ਨੂੰ ਗੁਜਰਾਤ ਦੇ ਇਕ ਮੰਤਰੀ ਦੇ ਪੁੱਤ ਤੇ ਦੋਸਤਾਂ ਨੂੰ ਸੂਰਤ ਵਿੱਚ ਲੌਕਡਾਊਨ ਦੌਰਾਨ ਕਥਿਤ ਰਾਤ ਦੇ ਕਰਫਿਊ ਦੀ ਊਲੰਘਣਾ ਲਈ ਗ੍ਰਿਫ਼ਤਾਰ ਕਰਨਾ ਮਹਿੰਗਾ ਪੈ ਗਿਆ ਹੈ। ਸੁਨੀਤਾ ਨੂੰ ਪੁਲੀਸ ਹੈੱਡਕੁਆਰਟਰ ’ਚ ਤਬਦੀਲ ਕਰਕੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਸੁਨੀਤਾ ਨੇ ਸੂਬੇ ਦੇ ਸਿਹਤ ਰਾਜ ਮੰਤਰੀ ਕੁਮਾਰ ਕਨਾਨੀ ਦੇ ਪੁੱਤਰ ਪ੍ਰਕਾਸ਼ ਕਨਾਨੀ ਤੇ ਉਹਦੇ ਦੋਸਤਾਂ ਨੂੰ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਮਗਰੋਂ ਇਨ੍ਹਾਂ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।