(ਸਮਾਜ ਵੀਕਲੀ)
ਮਿਹਨਤ ਕਰਦੇ ਜਿੰਦਗੀ ਗਾਲ਼ੀ
ਘਰ ਵਿਚੋਂ ਨਾ ਗਈ ਕੰਗਾਲੀ
ਜਿਸ ਨੂੰ ਲੋਕ ਤਰੱਕੀ ਕਹਿੰਦੇ
ਸਾਨੂੰ ਕਿਤੋਂ ਨਾ ਲਭੀ ਭਾਲੀ
ਬੇ ਰੰਗੇ ਸਭ ਰੰਗ ਹੋਲੀ ਦੇ
ਸਾਡੇ ਲਈ ਬੇ ਨੂਰ ਦੀਵਾਲੀ
ਫਿਕਰਾਂ ਦੇ ਨਾਲ਼ ਝੁਰਦਾ ਬਾਪੂ
ਬੈਠੀ ਧੀ ਵਿਆਹੁਣ ਵਾਲੀ
ਰੋਗ ਗਰੀਬੀ ਵਾਲ਼ਾ ਭੈੜਾ
ਹੱਡਾਂ ਤਾਂਈ ਜਾਂਦਾ ਗਾਲ਼ੀ
ਇਕ ਪੱਠਿਆਂ ਦੀ ਪੰਡ ਲਈ
ਇੱਜਤ ਖੇਤਾਂ ਵਿੱਚ ਉਛਾਲੀ
ਆਪ ਤੇ ਹਾਕਮ ਮੌਜਾਂ ਕਰਦੇ
ਸਾਡੀ ਵਾਰ ਖਜਾਨਾ ਖ਼ਾਲੀ
ਮੂਰਖ ਦੇ ਹੱਥ ਦੇਸ਼ ਫੜਾ ਕੇ
ਫਿਰਦੇ ਹੁਣ ਖੜਕਾਉਂਦੇ ਥਾਲੀ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011