ਮੌਤ ਨਾਲ਼ ਜੁੜੇ ਮਿਥਿਹਾਸਿਕ ਤੱਥ

(ਸਮਾਜ ਵੀਕਲੀ)

ਜਦ ਅੱਜ ਟੀਵੀ ਚੈਨਲ ਤੇ ਮੌਤ ਨਾਲ਼ ਸੰਬੰਧਿਤ ਵਿਚਾਰ ਸੁਣ ਰਹੀ ਸੀ ਤਾਂ ਬਹੁਤ ਹੈਰਾਨੀ ਹੋਈ ਕਿ ਕਿਸ ਤਰ੍ਹਾਂ ਸਾਡਾ ਸਮਾਜ਼ ਕਿਸ ਪ੍ਰਕਾਰ ਦੀਆ ਰਹੂ ਰੀਤਾ ਨਾਲ ਹਾਲੇ ਤੱਕ ਵੀ ਬੱਝਿਆ ਹੋਇਆ ਹੈ ਜਿਸਦੀ ਕਿ ਅਜੋਕੇ ਸਮੇਂ ਦੌਰਾਨ ਕੋਈ ਬਹੁਤੀ ਲੋੜ ਵੀ ਨਹੀਂ।ਇਹ ਤਾਂ ਸੱਚ ਹੈ ਤੇ ਅਸੀ ਮੰਨਦੇ ਵੀ ਹਾਂ ਕਿ ਹਰ ਦੇਸ਼,ਹਰ ਸਭਿਆਚਾਰ ਦੇ ਜੀਵਨ ਮੌਤ ਨਾਲ਼ ਸੰਬੰਧਿਤ ਬਹੁਤ ਸਾਰੇ ਰਸਮੋ ਰਿਵਾਜ ਹੁੰਦੇ ਹਨ ਤੇ ਓਹਨਾ ਦਾ ਸਾਡੇ ਜੀਵਨ ਵਿੱਚ ਖ਼ਾਸ ਮਹੱਤਵ ਵੀ ਹੁੰਦਾ ਹੈ,ਪਰ ਇੱਥੇ ਗੱਲ਼ ਫਾਲਤੂ ਦੇ ਕਰਮਕਾਂਡਾਂ ਵਿੱਚ ਅਜੋਕੇ ਸਮਾਜ ਲਈ ਇਸ ਕਦਰ ਪੀੜ੍ਹੀ ਦਰ ਪੀੜ੍ਹੀ ਬੱਝ ਜਾਣਾ ਕੋਈ ਮਾਅਨੇ ਨਹੀ ਰੱਖਦਾ, ਕੀ ਹੁੰਦਾ ਕਿ ਅਸੀ ਅਕਸਰ ਪੁੱਛ ਲੈਂਦੇ ਹਾਂ ਕਿ ਲਾਸ਼ ਨੂੰ ਸੰਸਕਾਰ ਤੋਂ ਪਹਿਲੇ ਨਹਾਉਣਾ ਜਰੂਰੀ ਹੁੰਦਾ ਪਰ ਓਹਨੂੰ ਅਸੀ ਗਹਿਰਾਈ ਵਿੱਚ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਦੇ ਇੱਥੇ ਗੱਲ ਨਹਾਉਣ ਨਾਲ ਸਿਰਫ਼ ਇਸ ਲਈ ਸੰਬੰਧਿਤ ਹੈ ਕਿ ਪਹਿਲੇ ਸਮਿਆ ਵਿੱਚ ਕਾਫ਼ੀ ਉਮਰ ਹੰਢਾ ਕੇ ਲ਼ੋਕ ਮਰਦੇ ਸੀ ਤੇ ਅਸੀ ਜਾਣਦੇ ਹੀ ਹਾਂ ਕਿ ਬਜ਼ੁਰਗ ਜੋਂ ਹੁੰਦੇ 80,90 ਦੇ ਕਰੀਬ ਚਾਹੇ ਓਹ ਬਿਮਾਰ ਹੋਵੇ ਚਾਹੇ ਠੀਕ ਪਰ ਫਿਰ ਵੀ ਅਜਿਹੀ ਸਥਿਤੀ ਵਿੱਚ ਮਲ ਤਿਆਗ ਕਰਨ ਤੋ ਅਸਮਰੱਥ ਹੀ ਹੁੰਦਾ ਤਾਂ ਜਦ ਮੌਤ ਹੋ ਜਾਣੀ ਤਾਂ ਪਰਿਵਾਰਿਕ ਮੈਂਬਰਾਂ ਦਾ ਫਰਜ਼ ਬਣਦਾ ਕਿ ਜਦ ਸੰਸਕਾਰ ਲਈ ਲੈ ਕੇ ਜਾਣ ਤਾਂ ਕਿਸੇ ਨੂੰ ਗੰਧ ਨਾ ਆਵੇ,ਪਰ ਅੱਜਕਲ੍ਹ ਅੰਤਿਮ ਇਸ਼ਨਾਨ ਨਾਲ ਕੋਲੋ ਹੀ ਮਨਘੜਤ ਗੱਲਾ ਬਣਾ ਲਈਆ ਗਈਆ ਹਨ।

ਫਿਰ ਜਦ ਫੁੱਲ ਚੁਗਣੇ ਹੁੰਦੇ ਤਾਂ ਇਹਨਾ ਨੂੰ ਕਿਸੇ ਪਵਿੱਤਰ ਵਹਿੰਦੇ ਪਾਣੀ ਵਿੱਚ ਪਾਉਣ ਦੀ ਗੱਲ ਜਿਸ ਨੇ ਮੈਨੂੰ ਸਭ ਤੋਂ ਵੱਧ ਅਚਿੰਬਿਤ ਕੀਤਾ,ਕਿ ਪੁਰਾਣੇ ਵੇਲਿਆਂ ਵਿੱਚ ਜ਼ਮੀਨੀ ਜਾ ਜਾਇਦਾਤ ਰਿਕਾਰਡ ਰੱਖਣ ਲਈ ਬਹੁਤ ਘੱਟ ਲਿਖਤੀ ਪਰਮਾਣ ਹੁੰਦੇ ਸੀ ਨਾ ਹੀ ਬਹੁਤੇ ਲੋਕਾਂ ਪੜ੍ਹੇ ਲਿਖੇ ਹੁੰਦੇ ਸੀ ਤਾਂ ਪਿਓ ਜਾ ਫ਼ਿਰ ਘਰ ਦੇ ਮੁੱਖੀ ਦੇ ਚਲਾਣਾ ਕਰ ਜਾਣ ਤੇ ਜਾਇਦਾਤ ਕਰਕੇ ਵਾਰਸਾ ਵਿੱਚ ਕੋਈ ਵਿਵਾਦ ਖੜ੍ਹਾ ਨਾ ਹੋਏ ਇਹਦੇ ਲਈ ਜਦ ਹਰਿਦਵਾਰ ਗੰਗਾ ਵਿੱਚ ਫੁੱਲ਼ ਪਾਉਣ ਜਾਂਦੇ ਤਾਂ ਪੰਡਿਤਾਂ ਨੂੰ ਲਿਖਤੀ ਤੌਰ ਤੇ ਮਰੇ ਵਿਅਕਤੀ ਦਾ ਨਾਮ ਦਰਜ਼ ਕਰਵਾਉਣਾ ਹੁੰਦਾ ਤਾਂ ਓਹਦੇ ਪਰੂਫ ਲਈ ਕਿ ਸੱਚਮੁੱਚ ਹੀ ਮੁੱਖੀ ਦੀ ਮੌਤ ਹੋ ਚੁੱਕੀ ਹੈ ਘਰ ਦੇ ਮੈਂਬਰ ਹੱਡੀਆਂ ਲੈ ਜਾਂਦੇ ਕਿਉੰਕਿ ਸੰਸਕਾਰ ਦੀ ਰਸਮ ਕਰਨ ਤੋ ਬਾਅਦ ਤਾਂ ਇਕੋ ਸਬੂਤ ਸਿਰਫ ਹੱਡੀਆਂ ਜਾ ਨਾਖੁਨ ਹੀ ਬਚਦੇ,ਤਾਂ ਉੱਥੇ ਪਰੂਫ ਦੇਖ ਕੇ ਨੋਟ ਕਰਨ ਤੋ ਬਾਅਦ ਪੰਡਿਤਾਂ ਦੁਆਰਾ ਹੱਡੀਆਂ ਦੇ ਕੰਮ ਦੀ ਸਮਾਪਤੀ ਤੋਂ ਬਾਅਦ ਓਹਨੂੰ ਜਲ਼ ਪਰਵਾਹ ਕਰ ਦਿੱਤਾ ਜਾਂਦਾ,ਫਿਰ ਜਦ ਕਦੇ ਜਾਇਦਾਤ ਸਬੰਧੀ ਝਗੜਾ ਹੁੰਦਾ ਤਾਂ ਅਦਾਲਤਾਂ ਨੂੰ ਓਹੀ ਰਿਕਾਰਡ ਦਿਖਾ ਕੇ ਸਬੂਤ ਦਿੱਤਾ ਜਾਂਦਾ ਕਿ ਵਾਕਿਆ ਹੀ ਮਰ ਚੁੱਕੇ ਇਨਸਾਨ ਦੇ ਐਨੇ ਐਨੇ ਵਾਰਿਸ ਬਣਦੇ ਜੋਂ ਵੀ ਪੁੱਤਰ ਧੀਆ,ਸਭ ਦਾ ਨਾਮ ਉਥੇ ਰਿਕਾਰਡ ਵਿੱਚ ਦਰਜ਼ ਕੀਤਾ ਜਾਂਦਾ ਸੀ।

ਤਾਂ ਫਿਰ ਅੱਜ ਵੀ ਕਿਉੰ ਜਦ ਐਨੀ ਤਰੱਕੀ ਹੋ ਚੁੱਕੀ ਹੈ ਸਭ ਕਿਤੇ ਆਨਲਾਈਨ ਸਭ ਕੁੱਝ ਦਰਜ਼ ਹੁੰਦਾ ਤਾਂ ਕੋਈ ਖਾਸ ਲੋੜ ਨਹੀਂ ਹੋਣ ਤੇ ਵੀ ਦੁਨੀਆ ਓਹੀ ਰਸਮਾਂ ਬਿਨਾ ਸੋਚੇ ਸਮਝੇ ਨਿਭਾਏ ਜਾ ਰਹੀ,ਜੋਂ ਕਿ ਵਾਧੂ ਦੇ ਖਰਚੇ ਤੇ ਅਜੋਕੇ ਕੀਮਤੀ ਸਮੇਂ ਵਿੱਚ ਘਾਟੇ ਦਾ ਸੌਦਾ ਹੀ ਤਾਂ ਹੈ,ਸਭ ਤੋਂ ਸੋਹਣੀ ਗੱਲ਼ ਕਈ ਲੋਕ ਕੀ ਕਰਦੇ ਫੁੱਲਾਂ ਨੂੰ ਚੁਗਣ ਪਿੱਛੋ ਆਪਣੇ ਹੀ ਖੇਤਾਂ ਵਿੱਚ ਖੱਡਾ ਖ਼ੋਭ ਕੇ ਫੁੱਲ ਪੂਰ ਕੇ ਉੱਪਰ ਅੰਬ ਦਾ ਪੇੜ ਲਗਾ ਦਿੰਦੇ,ਨਾਲੇ ਤਾਂ ਵਾਤਾਵਰਨ ਖੁਸ਼ਹਾਲ ਨਾਲੇ ਯਾਦ ਦੀ ਸਾਂਝ!ਤੇ ਫ਼ਿਰ ਬੇਲੋੜੇ ਬੋਝ ਤੋਂ ਵੀ ਅਜ਼ਾਦੀ,ਫਿਰ ਗੱਲ ਤੁਰਦੀ ਸੰਸਕਾਰ ਦੇ ਕੁੱਝ ਦਿਨਾਂ ਬਾਅਦ ਸਾਰੇ ਇਕੱਠੇ ਹੋ ਕੇ ਫਿਰ ਮਕਾਣੀ ਜਾਂਦੇ ਸੀ ਇਹਦਾ ਵੀ ਖ਼ਾਸ ਪੱਖ ਆ ਕਿਉੰਕਿ ਮੌਤ ਹੋਣ ਤੇ ਜਦ ਘਰ ਵਾਲਿਆਂ ਦਾ ਰਹਿੰਦਾ ਕੰਮ ਜਿਵੇਂ ਜਿੰਮੀਦਾਰਾਂ ਤਾਂ ਝੋਨਾ,ਕਣਕ ਜਾ ਹੋਰ ਵਾਢੀ ਦਾ ਕੰਮ ਰੁਕ ਜਾਣ ਤੇ ਨਾਨਕੇ ਦਾਦਕੇ ਰਲ਼ ਕੇ ਨਾਲੇ ਤਾਂ ਅਫ਼ਸੋਸ ਕਰ ਆਓਂਦੇ ਨਾਲ਼ੇ ਰੁਕਿਆ ਕੰਮ ਇੱਕ ਦਿਨ ਵਿੱਚ ਹੀ ਨਬੇੜ ਦਿੱਤਾ ਜਾਂਦਾ,ਫਿਰ ਆਉਂਦੀ ਭੋਗ ਤੇ ਮਿੱਠੇ ਦੀ ਰਸਮ ਅਗਰ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਤਾਂ ਕੁੜਮਾਂ ਵੱਲੋ ਮਿੱਠਾ ਕਰੇਆ ਜਾਂਦਾ ਕਿਉੰਕਿ ਵੱਡੇ ਪੁੱਤਰ ਦੇ ਪੱਗ ਦੀ ਰਸਮ ਉਪਰੰਤ ਹੁਣ ਸਾਰੀ ਜ਼ਮੀਨ ਜਾਇਦਾਦ ਦੇ ਵਾਰਿਸ ਓਹਨਾ ਦੇ ਧੀ ਜਵਾਈ ਹਨ

ਇਥੋਂ ਤੱਕ ਤਾਂ ਠੀਕ ਆ ਪਰ ਅੱਜਕਲ੍ਹ ਮਰਗ ਦੇ ਭੋਗ ਉੱਤੇ ਮਿੱਠੇ ਦੀ ਰਸਮ ਇੱਕ ਰਸਮ ਤੱਕ ਸੀਮਿਤ ਨਾ ਰਹਿ ਕੇ ਸਿਰਫ਼ ਤੇ ਸਿਰਫ ਖਾਣ ਪੀਣ ਦੇ ਸੋਮਿਆਂ ਨਾਲ ਜੁੜ ਕੇ ਰਹਿ ਗਈ,ਬਹੁਤੇ ਲੋਕਾਂ ਨੂੰ ਜਿਹਨਾ ਵਿੱਚ ਅਸੀ ਸਭ ਆਓਂਦੇ ਹਾਂ ਅਸੀ ਅਣਜਾਣੇ ਵਿੱਚ ਹੀ ਦੇਖਾ ਦੇਖੀ ਸਮਾਂ,ਪੈਸਾ,ਵਾਤਾਵਰਨ ਤੇ ਵਾਧੂ ਦੇ ਬੋਝ ਨੂੰ ਹੌਲ਼ਾ ਕਰਨ ਦੀ ਬਜਾਏ ਨਾਲੋ ਨਾਲ ਲਈ ਤੁਰੇ ਜਾ ਰਹੇ ਹਾਂ ਜੀਹਦਾ ਕੋਈ ਫਾਇਦਾ ਵੀ ਨਹੀਂ ਬਹੁਤਾ,ਜਿਵੇਂ ਪੁਰਾਣੇ ਵੇਲਿਆਂ ਵਿੱਚ ਆਰਮੀ ਵਿੰਗ ਵਿੱਚ ਬੈਂਚਾ ਨੂੰ ਪੈਂਟ ਕਰਨ ਦਾ ਕੰਮ ਚੱਲ ਰਿਹਾ ਸੀ ਤਾਂ ਬੈਂਚ ਗਿੱਲੇ ਹੋਣ ਕਰਕੇ ਕਿ ਕਿਤੇ ਆ ਕੋਈ ਅਣਜਾਣੇ ਵਿੱਚ ਬੈਠ ਜਾਉ ਤੇ ਕੱਪੜੇ ਖ਼ਰਾਬ ਹੋ ਜਾਣੇ ਇਹ ਸੋਚ ਇੱਕ guard ਖੜਾ ਕਰ ਦਿੱਤਾ ਉਥੇ ਹੁਣ ਬੈਚਾ ਨੂੰ ਸੁੱਕੇ ਕਈ ਵਰ੍ਹੇ ਹੋ ਗਏ ਪਰ ਇੱਕ ਪ੍ਰਥਾ ਬਣ ਗਈ ਜਿਹੜਾ ਵੀ ਨਵਾ ਅਫ਼ਸਰ ਆਉਂਦਾ ਇੱਕ guard ਦੀ ਉਥੇ ਖੜੇ ਹੋਣ ਦੀ ਡਿਊਟੀ ਲਗਾ ਦਿੰਦਾ ਕੋਈ ਆਣ ਕੇ ਪੁੱਛਦਾ ਕਿ ਭਾਈ ਤੂੰ ਇੱਥੇ ਕਿਉੰ ਖੜ੍ਹਾ ਹੁਣ ਨੌਕਰੀ ਕਰਨ ਵਾਲੇ ਦਾ ਆਹੀ ਜਵਾਬ ਹੁੰਦਾ ਕਿ ਪਤਾ ਨਹੀਂ ਭਾਈ ਮੇਰੀ ਤਾਂ ਸਾਹਬ ਨੇ duty ਲਗਾਈ ਮੈ ਤਾਂ ਖੜ੍ਹਾ ਕਦੇ ਕਿਸੇ ਨੇ ਜਾਨਣ ਦੀ ਕੋਸ਼ਿਸ਼ ਹੀ ਨਾ ਕੀਤੀ ਫੇਰ ਜਦ ਜਾਂਚ ਪੜਤਾਲ ਹੋਈ ਤਾਂ ਪਤਾ ਲੱਗਿਆ ਕਿ ਇਹ ਤਾਂ ਓਹ ਕਈ ਵਰ੍ਹੇ ਪਹਿਲੇ ਗਿੱਲੇ ਪੈਂਟ ਕਰਕੇ ਖੜਾਇਆ ਸੀ ਬੰਦਾ।

ਬਸ ਆਹੀ ਹਾਲ ਲੋਕਾ ਦਾ ਨਾ ਪੁੱਛਣਾ ਨਾ ਦੱਸਣਾ ਦੇਖਾ ਦੇਖੀ ਕਰੀ ਚਲੋ ਜੋਂ ਦੁਨੀਆ ਕਰਦੀ ਨਾਲੇ ਆਪਣੀ ਜਾਨ ਤੰਗੀ ਵਿੱਚ ਨਾਲੇ ਆਉਂਦੀਆ ਪੀੜ੍ਹੀਆਂ ਲਈ ਬੋਝ,ਹਰ ਇੱਕ ਪ੍ਰਥਾ ਦਾਇਰੇ ਵਿੱਚ ਨਿਭਾਈ ਜਾਏ ਤਾਂ ਓਹ ਕਦੇ ਵੀ ਸਿਰਦਰਦੀ ਨਹੀਂ ਬਣਦੀ!ਤਾਹੀ ਲੋਕ ਨਾਲੇ ਕਰੀ ਜਾਣਗੇ ਨਾਲੇ ਕਹੀ ਜਾਣਗੇ, ਕੀ ਕਰੀਏ ਭਾਈ ਕਰਨਾ ਪੈਂਦਾ ਦੁਨੀਆਦਾਰੀ ਲਈ,ਆਪਣੀ ਸੌਖ ਸੋਚੋ,ਤੇ ਵਾਤਾਵਰਨ ਦੀ ਸਾਂਭ ਸੰਭਾਲ ਕਰਦੇ ਹੋਏ ਕਰਦੇ ਰਹੋ,ਸਭ ਰਹੂ ਰੀਤਾ ਦੇ ਅਦਾਨ ਪ੍ਰਦਾਨ।

ਮੋਨਿਕਾ 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ – ਮਜ਼ਦੂਰੀ : ਇੱਕ ਸਮਾਜਿਕ ਕਲੰਕ
Next articleDenmark to hold early election in November