ਬਾਲ – ਮਜ਼ਦੂਰੀ : ਇੱਕ ਸਮਾਜਿਕ ਕਲੰਕ

(ਸਮਾਜ ਵੀਕਲੀ)

ਸਾਡੇ ਸਮਾਜ ਵਿੱਚ ਅਗਿਆਨਤਾ ਸਦਕਾ ਕਈ ਸਮਾਜਿਕ ਬੁਰਾਈਆਂ ਪੈਦਾ ਹੋ ਜਾਂਦੀਆਂ ਹਨ। ਜੋ ਕਿ ਹਰ ਮਨੁੱਖ , ਦੇਸ਼ , ਸਮਾਜ ਅਤੇ ਵਾਤਾਵਰਨ ‘ਤੇ ਗਲਤ ਪ੍ਰਭਾਵ ਪਾਉਂਦੀਆਂ ਹਨ। ਇਸੇ ਤਰ੍ਹਾਂ ਬਾਲ – ਮਜ਼ਦੂਰੀ ਵੀ ਸਾਡੇ ਸਮਾਜ ‘ਤੇ ਇੱਕ ਕਲੰਕ ਹੈ। ਕਈ ਵਾਰ ਮਾਪੇ ਗਰੀਬੀ ਅਤੇ ਅਗਿਆਨਤਾ ਵੱਸ ਆਪਣੇ ਬੱਚਿਆਂ ਨੂੰ ਸਕੂਲ ਭੇਜਣ , ਪੜ੍ਹਾਉਣ , ਸਿਖਾਉਣ ਤੇ ਖਿਡਾਉਣ ਦੀ ਉਮਰ ਵਿੱਚ ਹੀ ਦੁਕਾਨਾਂ , ਕਾਰਖਾਨਿਆਂ , ਭੱਠਿਆਂ , ਹੋਟਲਾਂ , ਕੋਠੀਆਂ ਆਦਿ ਵਿੱਚ ਬਾਲ – ਮਜ਼ਦੂਰੀ ਕਰਨ ਲਈ ਲਗਾ ਦਿੰਦੇ ਹਨ। ਇਸ ਤਰ੍ਹਾਂ ਛੋਟੀ ਉਮਰ ਵਿੱਚ ਬੱਚਿਆਂ ਪਾਸੋਂ ਬਚਪਨ ਅਤੇ ਵਿੱਦਿਆ ਦਾ ਹੱਕ ਖੋਹ ਲਿਆ ਜਾਂਦਾ ਹੈ।

ਜੋ ਕਿ ਬਾਲ – ਮਜ਼ਦੂਰੀ ਵਿੱਚ ਤਬਦੀਲ ਹੋ ਜਾਂਦਾ ਹੈ। ਬਾਲ – ਮਜ਼ਦੂਰੀ ਜਿੱਥੇ ਅਗਿਆਨਤਾ ਅਤੇ ਅੰਧ – ਵਿਸ਼ਵਾਸ ਨੂੰ ਜਨਮ ਦਿੰਦੀ ਹੈ , ਉੱਥੇ ਹੀ ਕਈ ਹੋਰ ਸਮਾਜਿਕ ਬੁਰਾਈਆਂ /ਕੁਰੀਤੀਆਂ ਫਿਰ ਸਿਰ ਉਠਾਉਂਦੀਆਂ ਹਨ। ਜਿਸ ਦਾ ਮਾਰੂ ਪ੍ਰਭਾਵ ਸਾਡੇ ਸਭ ਦੇ ਮਨੁੱਖੀ ਜੀਵਨ ‘ਤੇ ਪੈਂਦਾ ਹੈ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਬੱਚਿਆਂ ਪਾਸੋਂ ਬਾਲ – ਮਜ਼ਦੂਰੀ ਨਾ ਕਰਵਾ ਕੇ ਉਨ੍ਹਾਂ ਨੂੰ ਸਿੱਖਿਆ , ਸਾਹਿਤ , ਖੇਡਾਂ , ਨੈਤਿਕਤਾ ਤੇ ਬਚਪਨ ਨਾਲ ਜੋੜੀਏ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਈਏ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਘ ਅਤੇ ਚੂਹਾ
Next articleਮੌਤ ਨਾਲ਼ ਜੁੜੇ ਮਿਥਿਹਾਸਿਕ ਤੱਥ