ਮੌਂਟੀ ਚੱਢਾ ਨੂੰ ਜ਼ਮਾਨਤ ਮਿਲੀ

ਸ਼ਰਾਬ ਦੇ ਕਾਰੋਬਾਰੀ ਮਰਹੂਮ ਪੌਂਟੀ ਚੱਢਾ ਦੇ ਪੁੱਤਰ ਮਨਪ੍ਰੀਤ ਸਿੰਘ ਮੌਂਟੀ ਚੱਢਾ ਨੂੰ ਕਰੀਬ 100 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿਚ ਸਥਾਨਕ ਸਾਕੇਤ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਗੁਲਸ਼ਨ ਕੁਮਾਰ ਨੇ ਮੌਂਟੀ ਚੱਢਾ ਨੂੰ ਰਾਹਤ ਦਿੰਦਿਆਂ 50 ਹਜ਼ਾਰ ਦੇ ਨਿੱਜੀ ਮੁਚਲਕੇ ਤੇ ਇਸ ਦੇ ਬਰਾਬਰ ਹੀ ਜ਼ਮਾਨਤ ਰਾਸ਼ੀ ਬਦਲੇ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। ਮੌਂਟੀ ਨੂੰ ਲੰਘੇ ਬੁੱਧਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਉਦੋਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਥਾਈਲੈਂਡ ਦੇ ਸ਼ਹਿਰ ਫੁਕੇਤ ਜਾਣ ਲਈ ਪੁੱਜਾ ਸੀ। ਉਸ ਖ਼ਿਲਾਫ਼ ‘ਲੁੱਕ ਆਊਟ’ ਨੋਟਿਸ ਜਾਰੀ ਹੋਇਆ ਸੀ। ਜ਼ਮਾਨਤ ਦੇਣ ਦੇ ਨਾਲ ਹੀ ਅਦਾਲਤ ਨੇ ਕੁਝ ਸ਼ਰਤਾਂ ਲਾਈਆਂ ਹਨ ਕਿ ਉਹ ਬਿਨਾਂ ਦੱਸੇ ਤੇ ਅਗਾਊਂ ਆਗਿਆ ਲਏ ਬਿਨਾਂ ਵਿਦੇਸ਼ ਨਹੀਂ ਜਾ ਸਕੇਗਾ।

Previous articleਸਾਕਿਬ ਦੇ ਸੈਂਕੜੇ ਨਾਲ ਬੰਗਲਾਦੇਸ਼ ਜੇਤੂ
Next articleਫ਼ਰੀਦਕੋਟ ਵਿਚ 600 ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਬੇਹਾਲ