ਮੋਹਨਜੀਤ ਬਣੀ ਭਾਰਤੀ ਔਰਤਾਂ ਲਈ ਪ੍ਰੇਣਾਸਰੋਤ

ਲੰਡਨ-(ਸਮਾਜਵੀਕਲੀ-ਰਾਜਵੀਰ ਸਮਰਾ)- ਜਿੱਥੇ ਵਿਦੇਸ਼ਾਂ ਵਿੱਚ ਕਿਸੇ ਕੋਲ ਰੁਝੇਵਿਆਂ ਵਿੱਚੋਂ ਵਿਹਲ ਨਹੀਂ ਹੈ। ਉਥੇ ਹੀ ਮੋਹਨਜੀਤ ਆਪਣੇ ਇਹਨਾਂ ਨਿਜ਼ੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਨਾ ਸਿਰਫ ਭਾਰਤੀ ਔਰਤਾਂ ਲਈ ਇੱਕ ਚਾਨਣ ਮੁਨਾਰਾ ਬਣੀ  ਹੈ, ਬਲਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਸਮੁੱਚੀ ਨਾਰੀ ਜਾਤੀ ਦਾ ਝੰਡਾ ਬੁਲੰਦ ਕੀਤਾ ਹੈ। ਮੋਹਨਜੀਤ ਮਿਸੇਜ਼ ਇੰਡੀਆ ਯੂ. ਕੇ. 2020 ਦੇ ਫਸਟ ਰਾਊਂਡ ਵਿੱਚ ਪਹੁੰਚ ਗਈ ਹੈ ।

ਮੋਹਨਜੀਤ ਇੰਗਲੈਂਡ ਵਿੱਚ ਰਹਿ ਕੇ  ਭਾਰਤੀ ਔਰਤਾਂ ਲਈ ਪ੍ਰੇਣਾਸਰੋਤ ਬਣੀ ਹੈ। ਮੋਹਨਜੀਤ ਮਿੱਡਲੈੰਡ ਦੇ ਸ਼ਹਿਰ  ਬਰਮਿੰਘਮ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਉਸਦਾ ਜਨਮ ਭਾਰਤ ਵਿਚ ਹੋਇਆ ਤੇ ਜ਼ਿਆਦਾ ਸਮਾਂ ਉਸਨੇ  ਹੋਸਟਲ ਵਿੱਚ ਹੀ ਬਿਤਾਇਆ ।ਹੋਸਟਲ ਦੀ ਜਿੰਦਗੀ  ਨੇ ਉਸਨੂੰ  ਇੰਡਡੈਂਪਡਿੰਟ ਰਹਿਣਾ ਸਿਖਾ ਦਿੱਤਾ। ਮੋਹਨਜੀਤ ਨੋਕਰੀ ਦੇ ਨਾਲ-ਨਾਲ   ਆਪਣੇ ਪਤੀ ਅਤੇ ਆਪਣੀਆਂ ਬੱਚੀਆਂ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ  ਨਿਭਾ ਰਹੀ ਹੈ। ਉਹ ਯੂ.ਕੇ. ਦੇ ਨਾਮਵਰ  ਰੇਡੀਓ ਤੇ ਟੀ.ਵੀ. ਸਟੇਸ਼ਨ ਤੇ   ਪ੍ਰੈਜੇਂਟਰ ਵੀ ਹੈ, ਤੇ ਕਈ ਸਾਰੇ ਸਨਮਾਨ ਵੀ ਜਿੱਤ ਚੁੱਕੀ ਹੈ। ਮੋਹਨਜੀਤ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਕਈ ਕਿਰਦਾਰਾਂ ਵਿੱਚ ਕੰਮ ਕਰ ਚੁੱਕੀ ਹੈ।  ਜਿਕਰਯੋਗ ਹੈ ਕਿ ਮਿਸੇਜ਼ ਇੰਡੀਆ ਯੂ. ਕੇ. 2020  ਇੱਕ ਪਹਿਲਾਂ ਪਲੇਟਫਾਰਮ ਹੈ ਜੋ ਭਾਰਤੀ  ਵਿਆਹੁਤਾ ਔਰਤਾਂ  ਲਈ ਹੈ ਤੇ ਇਸ ਪਲੇਟਫਾਰਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਇਹ  ਬਹੁਤ ਸਾਰੇ ਕਲਾਕਾਰਾਂ ਨੂੰ ਸਪੋਰਟ ਕਰਦਾ ਹੈ ।
ਇਨ੍ਹਾਂ ਦੀਆਂ ਟ੍ਰੇਨਿੰਗ ਸੈਸ਼ਨ ਤੋਂ ਜ਼ਿਆਦਾ ਪੂਰੀ ਤਰ੍ਹਾਂ ਬੌਧਿਕ ਤੌਰ ਤੇ ਆਤਮ ਵਿਸ਼ਵਾਸ ਬਣਾਉਣ ਵਿੱਚ ਮਦਦ ਕਰਦੀਆਂ ਹਨ।  ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ  ਪੁਜ਼ੀਸ਼ਨ ਤੇ ਸਿਰਫ ਤੁਹਾਡੀ ਬਾਹਰੀ ਖੂਬਸੂਰਤੀ ਹੀ ਨਹੀਂ ਬਲਕਿ ਅੰਦਰਲੀ ਖੂਬਸੂਰਤੀ ਅਤੇ ਸਰੀਰਕ ਫਿਟਨੈੱਸ, ਤੁਹਾਡਾ ਪਹਿਰਾਵਾ, ਤੁਹਾਡੀ ਤੋਰ, ਤੁਹਾਡਾ ਟੇਲੈਂਟ ਅਤੇ ਤੁਹਾਡੀ ਸਕਿਨ ਦੇ ਵੀ ਨੰਬਰ ਮਿਲਦੇ ਹਨ ।

ਮੋਹਨਜੀਤ ਦਾ ਇਹ ਸੁਪਨਾ ਸੀ ਕਿ ਇਹ ਪਲੇਟਫਾਰਮ ਸਭ ਨੂੰ ਮਿਲੇ। ਜਿਸ ਦੇ  ਨਾਲ ਉਹ ਹੋਰ  ਔਰਤਾਂ ਜਿਨ੍ਹਾਂ ਦੇ ਬਹੁਤ ਸਾਰੇ ਸੁਪਨੇ ਹੁੰਦੇ ਹਨ ਤੇ ਉਨ੍ਹਾਂ ਵਿੱਚ ਟੇਲੈਂਟ ਹੁੰਦਾ ਹੈ। ਪਰ ਉਨ੍ਹਾਂ ਨੂੰ ਹਿੰਮਤ ਤੇ ਸਲਾਹ ਦੇਣ ਨੂੰ ਕੋਈ ਨਹੀਂ ਹੁੰਦਾ। ਉਨ੍ਹਾਂ ਔਰਤਾਂ ਦੀ ਉਹ ਮਦਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੂੰ ਹੌਸਲਾ ਦੇਣਾ ਚਾਹੁੰਦੀ ਹੈ।  ਉਨ੍ਹਾਂ ਨੂੰ ਚਾਰ ਦੀਵਾਰੀ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਬਾਹਰੀ  ਦੁਨੀਆਂ ਦਿਖਾਉਣਾ  ਚਾਹੁੰਦੀ ਹੈ। ਉਹਨਾ ਦਾ ਕਹਿਣਾ ਹੈ ਕਿ ਔਰਤਾਂ ਸਿਰਫ ਦੂਸਰਿਆਂ ਤੇ ਪਰਿਵਾਰ ਦਾ ਹੀ ਨਹੀਂ ਸੋਚਦੀਆਂ ਹਨ। ਬਲਕਿ ਆਪਣੇ ਆਪ ਨੂੰ ਭੁਲਾ ਕੇ ਇਹ ਸਾਬਿਤ ਕਰ ਸਕਦੀਆਂ ਕਿ ਉਹ  ਆਪਣੀਆਂ   ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੀਆਂ ਖੁਸ਼ੀਆਂ ਵੀ ਪ੍ਰਾਪਤ ਕਰ ਸਕਦੀਆਂ ਹਨ।
ਰਾਜਵੀਰ ਸਮਰਾ
07412970999
Previous articleਕੋਰੋਨਾ ਦੇ ਕਹਿਰ  ਦੇ ਬਾਵਜੂਦ ਬਰਤਾਨੀਆ  ‘ਚ ਆਮ ਹੋਣ ਲੱਗੀ ਜ਼ਿੰਦਗੀ
Next article ਕੋਵਿਡ-19 ਕਾਰਨ ਬਰਤਾਨੀਆ ਦੀ  ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ