(ਸਮਾਜ ਵੀਕਲੀ)
ਕੀਤੀ ਪਲੇਨਿੰਗ ਨਾਲ ਏਜੰਸੀਆਂ ਸਰਕਾਰਾਂ ਰਲੀਆਂ ਸੀ,
ਟਰੈਕਟਰ ਰੈਲੀ ਫੈ਼ਲ ਹੈ ਕਰਨੀ, ਉਹਨਾਂ ਚਾਲਾਂ ਚੱਲੀਆਂ ਸੀ,
26 ਜਨਵਰੀ ਦਾ ਜੋ ਲੱਗਾ, ਦਾਗ ਮਿਟਾ ਦਿਉ,
ਸੱਟ ਲੱਗੀ ਜੋ ਮੋਰਚੇ ਨੂੰ, ਤੁਸੀਂ ਮਲ੍ਹਮ ਲਾ ਦਿਉ,
ਉਠੋ ਜਵਾਨੋ, ਟਰੈਕਟਰ ਦੁਬਾਰਾ ਦਿੱਲੀ ਵੱਲ ਨੂੰ ਪਾ ਦਿਉ,
ਹਿੱਕਾਂ ਤੇ ਲਾ ਲਓ ਬਿੱਲੇ, ਮੁੜ ਗੱਡੀਆਂ ਤੇ ਝੰਡੇ ਜੀ;
ਖੇਤਾਂ ਵਿੱਚ ਉਗਾਉਣ ਨੂੰ ਫਿਰਦੇ, ਉੱਗਣ ਨੀ ਦੇਣੇ ਕੰਡੇ ਜੀ,
ਸੁਨਹਿਰੀ ਕਣਕ ਦੇ ਵਾਂਗ, ਇਰਾਦੇ ਫੇਰ ਚਮਕਾਂ ਦਿਉ,
ਸੱਟ ਲੱਗੀ ਜੋ ਮੋਰਚੇ ਨੂੰ, ਤੁਸੀਂ ਮਲ੍ਹਮ ਲਾ ਦਿਉ,
ਉਠੋ ਜਵਾਨੋ, ਟਰੈਕਟਰ ਦੁਬਾਰਾ ਦਿੱਲੀ ਵੱਲ ਨੂੰ ਪਾ ਦਿਉ,
ਗੁਰੂ ਨਾਨਕ ਜੀ ਦੇ ਵਾਂਗੂ, ਰਾਹ ਸੱਚ ਦੇ ਉੱਤੇ ਤੁਰਨਾ ਜੀ,
ਤੁਸੀਂ ਵਾਰਸ ਗੁਰੂ ਦਸ਼ਮੇਸ਼ ਦੇ, ਅੱਧ ਚੋ ਪਿੱਛੇ ਮੁੜਨਾ ਨੀ,
ਪੱਥਰਾਂ ਤੇ ਰੱਖ ਕੇ ਤਵੀਆਂ, ਪਹਿਲਾਂ ਵਾਂਗੂੰ ਲੰਗਰ ਚੱਲਾਂ ਦਿਉ,
ਸੱਟ ਲੱਗੀ ਜੋ ਮੋਰਚੇ ਨੂੰ, ਤੁਸੀਂ ਮਲ੍ਹਮ ਲਾ ਦਿਉ,
ਉਠੋ ਜਵਾਨੋ, ਟਰੈਕਟਰ ਦੁਬਾਰਾ ਦਿੱਲੀ ਵੱਲ ਨੂੰ ਪਾ ਦਿਉ,
ਭਗਤ ਸਰਾਭਾ ਮੰਨ ਕੇ ਹੀਰੋ, ਊਧਮ ਸਿੰਘ ਵੀ ਚੇਤੇ ਕਰ ਲੈਣਾ,
ਹਲੀਮੀ ਸਬਰ ਦੇ ਨਾਲ ਹੈ ਚੱਲਣਾ, ਆਗੂਆਂ ਦਾ ਪੱਲਾ ਫੜ ਲੈਣਾ,
ਟੁੱਟਣ ਨੀ ਦੇਣਾ ਹੌਸਲਾ, ਚੜ੍ਹਦੀ ਕਲਾ ਦਾ ਨਾਅਰਾ ਲਾ ਦਿਉ,
ਸੱਟ ਲੱਗੀ ਜੋ ਮੋਰਚੇ ਨੂੰ, ਤੁਸੀਂ ਮਲ੍ਹਮ ਲਾ ਦਿਉ,
ਉਠੋ ਜਵਾਨੋ, ਟਰੈਕਟਰ ਦੁਬਾਰਾ ਦਿੱਲੀ ਵੱਲ ਨੂੰ ਪਾ ਦਿਉ,
ਕਾਲੇ ਕਾਨੂੰਨ ਰੱਦ ਕਰਵਾਉਣੇ, ਇੱਕੋ ਸਾਡੀ ਲੜਾਈ ਆ,
ਸਰਕਾਰੀ ਗੱਦਾਰਾਂ ਰੱਲ ਕਿਉਂ, ਪੱਟੀ ਪੁੱਠੀ ਪੜਾਈ ਆ,
ਆਓ ਏਕਾ ਰੱਖ ਕੇ ਚੱਲੀਏ, ਰੰਜਿਸ਼ਾਂ ਸਭ ਮਿਟਾ ਦਿਉ,
ਸੱਟ ਲੱਗੀ ਜੋ ਮੋਰਚੇ ਨੂੰ, ਤੁਸੀਂ ਮਲ੍ਹਮ ਲਾ ਦਿਉ,
ਉਠੋ ਜਵਾਨੋ, ਟਰੈਕਟਰ ਦੁਬਾਰਾ ਦਿੱਲੀ ਵੱਲ ਨੂੰ ਪਾ ਦਿਉ,
ਮਨਿੰਦਰ ਸਿੰਘ ਘੜਾਮਾਂ
9779390233