ਮੋਦੀ ਸਰਕਾਰ ਨੇ ਉੱਤਰ-ਪੂਰਬ ਨੂੰ ਵਿਕਾਸ ਦੀ ਮੁੱਖ ਧਾਰਾ ’ਚ ਲਿਆਂਦਾ: ਨੱਢਾ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਉੱਤਰ-ਪੂਰਬੀ ਭਾਰਤ ਨੂੰ ਵਿਕਾਸ, ਸੰਪਰਕ, ਸਿੱਖਿਆ ਤੇ ਸੈਰ-ਸਪਾਟੇ ਦੇ ਖੇਤਰ ਵਿੱਚ ਮੁੱਖ ਧਾਰਾ ’ਚ ਲਿਆਂਦਾ ਹੈ। ਭਾਜਪਾ ਦੀ ਮਣੀਪੁਰ ਸੂਬਾ ਇਕਾਈ ਦੀ ਮੀਟਿੰਗ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਦਾ ਖ਼ਾਸ ਖਿਆਲ ਰੱਖਦੇ ਹਨ ਕਿ ਸਮੁੱਚੇ ਖੇਤਰ ਵਿੱਚ ਤੇਜ਼ ਵਿਕਾਸ ਤੇ ਸਮਾਜਿਕ ਪ੍ਰਗਤੀ ਹੋਵੇ। ਅੱਗੇ ਸ਼ੁਰੂ ਹੋਣ ਜਾ ਰਹੀ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸਬੰਧੀ ਉਨ੍ਹਾਂ ਬੂਥ ਪੱਧਰ ’ਤੇ 300 ਮੈਂਬਰ ਬਣਾਉਣ ਅਤੇ ਕਬਾਇਲੀ ਲੋਕਾਂ ਨੂੰ ਪਾਰਟੀ ਮੈਂਬਰ ਬਣਾਉਣ ਤੋਂ ਇਲਾਵਾ ਸਮਾਜ ਦੇ ਹਰੇਕ ਵਰਗ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

Previous articleਦੇਸ਼ ਦੀ ਤਬਾਹੀ ਲਈ ਮੋਦੀ ਅਤੇ ਆਰਐੱਸਐੱਸ ਜ਼ਿੰਮੇਵਾਰ: ਰਾਹੁਲ ਗਾਂਧੀ
Next articleਸੋਚਾਂ