ਮੋਦੀ ਵੱਲੋਂ ਨਿਊਜ਼ੀਲੈਂਡ ਤੇ ਅਰਮੀਨੀਆ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇੱਥੇ ਮੁਲਾਕਾਤ ਦੌਰਾਨ ਪੁਲਵਾਮਾ ਤੇ ਕ੍ਰਾਈਸਟਚਰਚ ’ਤੇ ਹੋਏ ਅਤਿਵਾਦੀ ਹਮਲਿਆਂ ਦੀ ਨਿੰਦਾ ਕਰਦਿਆਂ ਅਤਿਵਾਦ ਖਿਲਾਫ਼ ਇੱਕ ਦੂਜੇ ਨੂੰ ਸਹਿਯੋਗ ਵਧਾਉਣ ਦਾ ਭਰੋਸਾ ਦਿੱਤਾ।
ਵਿਦੇਸ਼ ਵਿਭਾਗ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਇੱਥੇ ਸੰਯੁਕਤ ਰਾਸ਼ਟਰ ਆਮ ਸਭਾ ਦੌਰਾਨ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਤੇ ਸਿਆਸੀ, ਵਿੱਤੀ, ਸੁਰੱਖਿਆ, ਰੱਖਿਆ ਅਤੇ ਸੱਭਿਆਚਰਕ ਮਾਮਲਿਆਂ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਕੌਮਾਂਤਰੀ ਅਤਿਵਾਦ ਦੇ ਨਾਲ ਨਾਲ ਹੋਰ ਆਲਮੀ ਤੇ ਧਾਰਮਿਕ ਮੁੱਦੇ ਵੀ ਵਿਚਾਰੇ। ਵਿਦੇਸ਼ ਵਿਭਾਗ ਨੇ ਕਿਹਾ, ‘ਦੋਵਾਂ ਮੁਲਕਾਂ ਨੇ ਪੁਲਵਾਮਾ ਤੇ ਕ੍ਰਾਈਸਟਚਰਚ ਅਤਿਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਅਤਿਵਾਦ ਖ਼ਿਲਾਫ਼ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ।’

ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ੀਨਯਾਨ ਨਾਲ ਮੁਲਾਕਾਤ ਕਰਕੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ। ਸ੍ਰੀ ਮੋਦੀ ਨੇ ਭਾਰਤ ਯੂਰੇਸ਼ੀਆ ਵਿੱਤ ਸੰਘ (ਈਏਈਯੂ) ਵਿਚਾਲੇ ਵਪਾਰ ਮਜ਼ਬੂਤ ਕਰਨ ਲਈ ਅਰਮੇਨੀਆ ਤੋਂ ਸਹਿਯੋਗ ਮੰਗਿਆ।

Previous articleਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਤੇ ਪਹਿਲਵਾਨ ਯੋਗੇਸ਼ਵਰ ਦੱਤ ਭਾਜਪਾ ਵਿੱਚ ਸ਼ਾਮਲ
Next articleਕਾਰ ਨਹਿਰ ’ਚ ਡਿੱਗੀ; ਪਰਿਵਾਰ ਦੇ ਛੇ ਜੀਅ ਡੁੱਬੇ