ਮੋਦੀ ਵੱਲੋਂ ਚਾਰਟਰਡ ਅਕਾਊਂਟੈਂਟਾਂ ਤੇ ਡਾਕਟਰਾਂ ਦੀ ਸ਼ਲਾਘਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਾਰਟਰਡ ਅਕਾਊਂਟੈਂਟਾਂ (ਸੀਏ) ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀਏ ਸਮਾਜ ਵਿਚ ਇਮਾਨਦਾਰੀ ਵਾਲਾ ਸਭਿਆਚਾਰ ਅੱਗੇ ਲਿਜਾਣ ਵਿਚ ਮਦਦ ਕਰਦੇ ਹਨ। ਉਨ੍ਹਾਂ ਡਾਕਟਰਾਂ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ-ਰਾਤ ਸੁਸਾਇਟੀ ਨੂੰ ਸਿਹਤਮੰਦ ਰੱਖਣ ’ਚ ਲੱਗੇ ਰਹਿੰਦੇ ਹਨ। ‘ਚਾਰਟਰਡ ਅਕਾਊਂਟੈਂਟ’ਸ ਡੇਅ’ ਮੌਕੇ ਮੋਦੀ ਨੇ ਕਿਹਾ ਕਿ ਸੀਏ ਬਿਹਤਰ ਕਾਰਪੋਰੇਟ ਗਵਰਨੈਂਸ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਆਰਥਿਕ ਖੁਸ਼ਹਾਲੀ ਵਿਚ ਵੀ ਅਹਿਮ ਭੂਮਿਕਾ ਹੈ। ‘ਡਾਕਟਰਜ਼ ਡੇਅ’ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਡਾਕਟਰਾਂ ਦੀ ਸ਼ਲਾਘਾ ਕੀਤੀ ਤੇ ਉੱਘੇ ਡਾ. ਬੀ.ਸੀ. ਰੌਏ ਨੂੰ ਯਾਦ ਕੀਤਾ। ਰੌਏ ਦੀ ਜਨਮ ਵਰ੍ਹੇਗੰਢ ਹੀ ਡਾਕਟਰਜ਼ ਡੇਅ ਦੇ ਰੂਪ ਵਿਚ ਮਨਾਈ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 169 ਨਵੇਂ ਚੁਣੇ ਗਏ ਆਈਏਐੱਸ ਅਧਿਕਾਰੀਆਂ ਦੇ ਭਲਕੇ ਰੂ-ਬ-ਰੂ ਹੋਣਗੇ ਤੇ ਵਿਚਾਰ ਰੱਖਣਗੇ। ਇਨ੍ਹਾਂ ਅਧਿਕਾਰੀਆਂ ਨੇ ਵੱਖ-ਵੱਖ ਕੇਂਦਰੀ ਵਿਭਾਗਾਂ ਵਿਚ ਸਹਾਇਕ ਸਕੱਤਰਾਂ ਵੱਜੋਂ ਕੰਮ ਸੰਭਾਲਿਆ ਹੈ। ਅੱਜ ਤੋਂ ਅਧਿਕਾਰੀ ਤਿੰਨ ਮਹੀਨਿਆਂ ਲਈ ਇਹ ਜ਼ਿੰਮੇਵਾਰੀ ਨਿਭਾਉਣਗੇ। ਦੱਸਣਯੋਗ ਹੈ ਕਿ ਨਵੇਂ ਉੱਦਮ ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਸੂਬਾ ਕੇਡਰਾਂ ਵਿਚ ਭੇਜਣ ਤੋਂ ਪਹਿਲਾਂ ਕੇਂਦਰ ਸਰਕਾਰ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਇਸ ਪੱਧਰ ’ਤੇ ਨਿਖ਼ਾਰਿਆ ਜਾਵੇਗਾ। ਅਧਿਕਾਰੀ ਪਹਿਲੀ ਜੁਲਾਈ ਤੋਂ ਡੈਪੂਟੇਸ਼ਨ ’ਤੇ ਹੋਣਗੇ।

Previous articleਸਟੇਅਰਿੰਗ ਫੇਲ੍ਹ ਹੋਣ ਕਾਰਨ ਚਾਲਕ ਨੇ ਸਫੈਦੇ ’ਚ ਮਾਰੀ ਬੱਸ; 20 ਜ਼ਖ਼ਮੀ
Next articleਸੜਕ ’ਤੇ ਤਕਰਾਰ ਮਗਰੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ