ਨਵੀਂ ਦਿੱਲੀ (ਸਮਾਜਵੀਕਲੀ) :b b ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੀਆਂ 59 ਐਪਸ ’ਤੇ ਪਾਬੰਦੀ ਦੀ ਕੁਝ ਦਿਨਾਂ ਮਗਰੋਂ ਅੱਜ ਨਵੇਂ ਉੱਦਮੀਆ ਤੇ ਤਕਨੀਕੀ ਭਾਈਚਾਰੇ ਨੂੰ ‘ਆਤਮਨਿਰਭਰ ਐਪ ਇਨੋਵੇਸ਼ਨ ਚੈਲੈਂਜ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਈਟੀ ਮੰਤਰਾਲਾ ਕਰੋਨਾ ਵੱਲੋਂ ਪਾਈ ਰੁਕਾਵਟ ਨਾਲ ਸਿੱਝ ਰਿਹਾ ਹੈ।
ਇਲੈੱਕਟ੍ਰੋਨਿਕਸ ਅਤੇ ਸੂਚਨਾ ਤਕਨੀਕ (ਆਈ.ਟੀ.) ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਐਪਲੀਕੇਸ਼ਨ ਡਿਵੈੱਲਪਰਜ਼ ਅਤੇ ਖੋਜਕਰਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਚੁਣੌਤੀ ਪੇੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਕਹਿ ਚੁੱਕੇ ਹਨ ਇਹ ਇੱਕ ‘ਆਤਮਨਿਰਭਰ ਐਪ ਈਕੋਸਿਸਟਮ’ ਤਿਆਰ ਕਰਨ ’ਚ ਮਦਦ ਕਰੇਗਾ।
ਉਨ੍ਹਾਂ ਨੇ ਲਿੰਕਡਇਨ ’ਤੇ ਲਿਖਿਆ, ‘ਮੈਂ ਵੀ ਤੁਹਾਡੇ ਵੱਲੋਂ ਬਣਾਈਆਂ ਐਪਸ ਵਿੱਚੋਂ ਕੁਝ ਦੀ ਵਰਤੋਂ ਕਰ ਸਕਦਾ ਹਾਂ।’ ਸ੍ਰੀ ਮੋਦੀ ਨੇ ਕਿਹਾ, ‘ਅੱਜ ਤਕਨੀਕੀ ਅਤੇ ਉੱਦਮੀ ਭਾਈਚਾਰੇ ਵਿੱਚ ਵਿਸ਼ਵ ਪੱਧਰੀ ‘ਮੇਡ ਇੰਡੀਆ ਐਪਸ’ ਬਣਾਉਣ ਲਈ ਬਹੁਤ ਉਤਸ਼ਾਹ ਹੈ।’ ਪ੍ਰਧਾਨ ਮੰਤਰੀ ਨੇ ਲਿੰਕਡਇਨ ਦੀ ਪੋਸਟ ਸਾਂਝੀ ਕਰਦਿਆਂ ਟਵੀਟ ਕੀਤਾ, ‘ਨਵੇਂ ਸੁਝਾਆਂ ਅਤੇ ਉਤਪਾਦਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਟੱਲ ਇਨੋਵੇਸ਼ਨ ਮਿਸ਼ਨ ਦੇ ਨਾਲ ਇਲੈੱਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲੇ ਵੱਲੋਂ ‘ਆਤਮਨਿਰਭਰ ਐਪ ਇਨੋਵੇਸ਼ਨ ਚੈਲੈਂਜ’ ਸ਼ੁਰੂ ਕੀਤਾ ਜਾ ਰਿਹਾ ਹੈ।’
ਉਨ੍ਹਾਂ ਕਿਹਾ, ਕਰੋਨਾ ਮਹਾਮਾਰੀ ਨੇ ਬਹੁਤ ਵੱਡੀ ਰੁਕਾਵਟ ਲਿਆਂਦੀ ਹੈ, ਜਿਸ ਨਾਲ ਤਕਨੀਕ ਦੀ ਵਰਤੋਂ ਰਾਹੀਂ ਰੋਜ਼ਾਨਾ ਜੀਵਨ ’ਚ ਮਦਦ ਦੇ ਕੇ ਨਜਿੱਠਿਆ ਜਾ ਸਕਦਾ ਹੈ।’