ਨਵੀਂ ਦਿੱਲੀ : ਮਾਮੱਲਪੁਰਮ ਸਮੁੰਦਰੀ ਤੱਟ ‘ਤੇ ਸੂਰਜ ਦੀਆਂ ਕਿਰਨਾਂ, ਸਾਗਰ ਦੀਆਂ ਲਹਿਰਾਂ ਤੇ ਸਵੇਰ ਦੇ ਸ਼ਾਂਤ ਵਾਤਾਵਰਨ ਨੇ ਪੀਐੱਮ ਮੋਦੀ ਨੂੰ ਆਪਣੇ ਵਿਚਾਰਾਂ ਨੂੰ ਕਵਿਤਾ ਨੂੰ ਪਿਰਾਉਣ ਲਈ ਪ੍ਰੇਰਿਤ ਕੀਤਾ। ਮੋਦੀ ਨੇ ਕਿਹਾ ਕਿ ਸਮੁੰਦਰ ਤੱਟ ‘ਤੇ ਸੈਰ ਕਰਦੇ ਹੋਏ ਉਹ ਸਾਗਰ ਨਾਲ ‘ਸੰਵਾਦ ‘ਚ ਗੁਆਚ ਗਏ। ਉਨ੍ਹਾਂ ਨੇ ਐਤਵਾਰ ਨੂੰ ਹਿੰਦੀ ‘ਚ ਟਵਿਟਰ ‘ਤੇ ਲਿਖਿਆ, ‘ਇਹ ਸੰਵਾਦ ਮੇਰਾ ਭਾਵ-ਵਿਸ਼ਵ ਹੈ। ਇਸ ਸੰਵਾਦ ਭਾਵ ਨੂੰ ਸ਼ਬਦਬੱਧ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।’
ਮੋਦੀ ਨੇ ਸ਼ਨਿਚਰਵਾਰ ਨੂੰ ਸਮੁੰਦਰ ਤੱਟ ‘ਤੇ ‘ਪਲਾਗਿੰਗ’ (ਸਵੇਰ ਦੀ ਸੈਰ ਦੌਰਾਨ ਪਲਾਸਟਿਕ ਦੀ ਬੋਤਲ ਆਦਿ ਕਚਰਾ ਚੁਗਣਾ) ਦਾ ਆਪਣਾ ਤਿੰਨ ਮਿੰਟ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਕੂੜਾ ਚੁੱਕਦੇ ਹਨ ਤੇ ਲੋਕਾਂ ਨੂੰ ਜਨਤਕ ਥਾਵਾਂ ਨੂੰ ਸਾਫ਼ ਤੇ ਸਵੱਛ ਰੱਖਣ ਦੀ ਅਪੀਲ ਕਰ ਰਹੇ ਹਨ। ਕਵਿਤਾ ‘ਚ ਮੋਦੀ ਨੇ ਸਾਗਰ ਦੇ ਸੂਰਜ ਨਾਲ ਸਬੰਧ, ਲਹਿਰਾਂ ਤੇ ਉਨ੍ਹਾਂ ਦੇ ਦਰਦ ਨੂੰ ਦੱਸਿਆ ਹੈ। ਉਨ੍ਹਾਂ ਦੀ ਕਾਵਿ-ਸੰਗਿ੍ਹ ‘ਇਕ ਯਾਤਰਾ’ ਪਹਿਲਾਂ ਹੀ ਮੁੱਹਈਆ ਹੈ।