ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਾਂਗਰਸ ’ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੇ ਨੇਤਾਵਾਂ ਨੇ ਸਮਝਦਾਰੀ ਨਾਲ ਕੰਮ ਲਿਆ ਹੁੰਦਾ ਤਾਂ ਪਾਕਿਸਤਾਨ ਨਾ ਬਣਦਾ। ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਹਿਲੀ ਵਾਰ ਮਤਦਾਨ ਕਰਨ ਵਾਲੇ ਵੋਟਰਾਂ ਤੋਂ ਬਾਲਾਕੋਟ ਦੇ ਨਾਂ ’ਤੇ ਵੋਟ ਮੰਗ ਕੇ ਮੋਦੀ ਆਦਰਸ਼ ਚੋਣ ਜ਼ਾਬਤੇ ਦੇ ਦਾਇਰੇ ਵਿੱਚ ਵੀ ਜਾਂਦੇ ਨਜ਼ਰ ਆਏ। ਮੋਦੀ ਨੇ ਪਹਿਲੀ ਵਾਰ ਮਤਦਾਨ ਕਰਨ ਵਾਲੇ ਲੋਕਾਂ ਨੂੰ ਕਿਹਾ, ‘‘ ਕੀ ਤੁਹਾਡੀ ਪਹਿਲੀ ਵੋਟ ਹਵਾਈ ਹਮਲਾ ਕਰਨ ਵਾਲੇ ਲੋਕਾਂ ਲਈ ਹੋ ਸਕਦੀ ਹੈ। ’’ ਮੋਦੀ ਨੇ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਨੇ ਜੇ ਸਮਝਦਾਰੀ ਦਿਖਾਈ ਹੁੰਦੀ ਤਾਂ 1947 ਵਿੱਚ ਪਾਕਿਸਤਾਨ ਨਾ ਬਣਦਾ। ਮੋਦੀ ਨੇ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਪਾਕਿਸਤਾਨ ਦੀ ਭਾਸ਼ਾ ਹੈ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੇ ਬਿਆਨ ਵੱਲ ਇਸ਼ਾਰਾ ਕਰਦਿਆਂ ਮੋਦੀ ਨੇ ਕਾਂਗਰਸ ਅਤੇ ਉਨ੍ਹਾਂ ਦੇ ਭਾਈਵਾਲ ਰਾਸ਼ਟਰੀ ਕਾਂਗਰਸ ਪਾਰਟੀ ਪ੍ਰਮੁੱਖ ਸ਼ਰਦ ਪਵਾਰ ’ਤੇ ਹਮਲਾ ਕਰਦਿਆਂ ਮੋਦੀ ਨੇ ਪੁੱਛਿਆ ਕਿ ਕੀ ਮਰਾਠਾ ਤਾਕਤਵਰ ਨੂੰ ਅਜਿਹੇ ਵਿਚਾਰ ਵਾਲੀ ਪਾਰਟੀ ਦਾ ਸਾਥ ਦੇਣਾ ਸੋਭਾ ਦਿੰਦਾ ਹੈ। ਦੂਜੇ ਪਾਸੇ ਮੋਦੀ ਨੇ ਕਿਹਾ ਕਿ ਭਾਜਪਾ ਅਨੁਸਾਰ ਨਵੇਂ ਭਾਰਤ ਦੀ ਨੀਤੀ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਵੜ੍ਹ ਕੇ ਮਾਰਨ ਦੀ ਹੈ। ਮੋਦੀ ਨੇ ਕਿਹਾ, ‘‘ ਤੁਹਾਡਾ ਭਰੋਸਾ ਪਿਛਲੇ ਪੰਜ ਸਾਲਾਂ ਵਿੱਚ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ। ’’ ਮੋਦੀ ਨਾਲ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਿਆਂ ਠਾਕਰੇ ਨੇ ਭਾਜਪਾ ਦੇ ਐਲਾਨਨਾਮੇ ਦਾ ਸਵਾਗਤ ਕੀਤਾ। ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਮੋਦੀ ਮੰਚ ’ਤੇ ਠਾਕਰੇ ਨਾਲ ਪੁੱਜੇ।
INDIA ਮੋਦੀ ਨੇ ਬਾਲਾਕੋਟ ਕਾਰਵਾਈ ਬਦਲੇ ਮੰਗੀਆਂ ਵੋਟਾਂ