ਮੋਦੀ ਨੇ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ: ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਟਨ ਵਿਚ ਦਿੱਤੇ ਭਾਸ਼ਣ ਲਈ ਕਲੀਨ ਚਿੱਟ ਦੇ ਦਿੱਤੀ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਜਾਂ ਇਸਦੀ ਐਡਵਾਈਜ਼ਰੀ ਦੀ ਉਲੰਘਣਾ ਨਹੀਂ ਕੀਤੀ। ਦੱਸਣਯੋਗ ਹੈ ਕਿ ਇਸ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਆਈਏਐੱਫ ਪਾਇਲਟ ਅਭਿਨੰਦਨ ਦੀ ਸੁਰੱਖਿਅਤ ਰਿਹਾਈ ਤੱਕ ਪਾਕਿਸਤਾਨ ਉੱਤੇ ਦਬਾਅ ਬਣਾਈ ਰੱਖਿਆ ਸੀ। ਇਹ ਪ੍ਰਧਾਨ ਮੰਤਰੀ ਦਾ ਛੇਵਾਂ ਭਾਸ਼ਣ ਹੈ ਜਿਸਨੂੰ ਚੋਣ ਕਮਿਸ਼ਨ ਵਲੋਂ ਕਲੀਨ ਚਿੱਟ ਦਿੱਤੀ ਗਈ ਹੈ।

Previous articleਲੋਕ ਸਭਾ ਚੋਣਾਂ: ਬੇਰੁਜ਼ਗਾਰੀ, ਕਿਸਾਨੀ ਤੇ ਪ੍ਰਦੂਸ਼ਣ ਵੱਡੇ ਮੁੱਦਿਆਂ ਵਜੋਂ ਉੱਭਰੇ
Next articleਬਾਦਲ ਨੇ ਆਪਣਾ ਜੀਵਨ ਪੰਜਾਬ ਦੇ ਲੇਖੇ ਲਾਇਆ: ਹਰਸਿਮਰਤ