ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਇੱਥੇ ਲੋਕ ਸਭਾ ਚੋਣਾਂ ’ਚ ਵੋਟ ਪਾਈ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਵਿੱਚ ਨਫ਼ਰਤ ਦੀ ਵਰਤੋਂ ਕੀਤੀ ਹੈ ਅਤੇ ਅਸੀਂ ਪਿਆਰ ਵਰਤਿਆ ਹੈ। ਸ੍ਰੀ ਗਾਂਧੀ ਨੇ ਵੋਟ ਪਾਉਣ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਦੋ ਵਿਰੋਧੀ ਪਾਰਟੀਆਂ ਵਿੱਚ ‘ਚੰਗੀ ਲੜਾਈ’ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦਾ ਖਿਆਲ ਹੈ ਕਿ ਪਿਆਰ ਜਿੱਤ ਵੱਲ ਜਾ ਰਿਹਾ ਹੈ। ਉਹ ਆਪਣੇ ਘਰ ਦੇ ਨਜ਼ਦੀਕ ਹੀ ਤੁਗਲਕ ਰੋਡ ਉੱਤੇ ਬਣੇ ਪੋਲਿੰਗ ਬੂਥ ਵਿੱਚ ਉਹ ਕਾਂਗਰਸ ਦੇ ਉਮੀਦਵਾਰ ਅਜੈ ਮਾਕਨ ਨਾਲ ਵੋਟ ਪਾਉਣ ਆਏ। ਉਨ੍ਹਾਂ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਇਹ ਚੋਣ ਤਿੰਨ ਚਾਰ ਮੁੱਦਿਆਂ ਉੱਤੇ ਲੜੀ ਗਈ ਹੈ। ਇਹ ਮੁੱਦੇ ਕਾਂਗਰਸ ਦੇ ਨਹੀਂ ਸਗੋਂ ਲੋਕਾਂ ਦੇ ਸਨ। ਇਨ੍ਹਾਂ ਮੁੱਦਿਆਂ ਦੇ ਵਿੱਚ ਸਭ ਤੋਂ ਅਹਿਮ ਬੇਰੁਜ਼ਗਾਰੀ ਦਾ ਮੁੱਦਾ ਸੀ। ਇਸ ਤੋਂ ਬਾਅਦ ਕਿਸਾਨੀ ਦਾ ਮੁੱਦਾ ਸੀ। ਇਨ੍ਹਾਂ ਬਾਅਦ ਨੋਟਬੰਦੀ ਅਤੇ ਜੀਐੱਸਟੀ ਵਰਗੇ ਮੁੱਦੇ ਸਨ, ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਕਿੰਨੀਆਂ ਸੀਟਾਂ ਜਿੱਤੇਗੀ ਤਾਂ ਉਨ੍ਹਾਂ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ ਅਤੇ ਇਸ ਦਾ ਫੈਸਲਾ ਲੋਕ ਹੀ ਕਰਨਗੇ।
INDIA ਮੋਦੀ ਨੇ ਚੋਣਾਂ ’ਚ ਨਫ਼ਰਤ ਅਤੇ ਅਸੀਂ ਪਿਆਰ ਵਰਤਿਆ: ਰਾਹੁਲ