ਮੋਦੀ ਨੂੰ ਸ਼ੁਕਰਾਨਾ ਅਤੇ ਸਲਾਹ

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਤਹਿ ਦਿਲੋਂ ਤੇਰਾ ਧੰਨਵਾਦ ਮੋਦੀ,
ਜਿਹੜਾ ਕੀਤਾ ਏ ਤੰਗ ਹੜਤਾਲੀਆਂ ਨੂੰ।
ਏਸੇ ਪੱਜ ਤਾਂ ਇੱਕਮੁੱਠ ਕਰ ਗਿਆਂ ਏਂ,
ਛੋਟੇ, ਵੱਡਿਆਂ ਅਤੇ ਸਮਕਾਲੀਆਂ ਨੂੰ।
ਪੱਛਮੀ, ਪੂਰਬੀ, ਉੱਤਰੀ, ਦੱਖਣੀ ਕੀ,
ਵਿੱਚ ਜਿਹੇ ਤੋਂ ਨਾਲ਼ ਗੜ੍ਹਵਾਲੀਆਂ ਨੂੰ।
ਆਗੂ ਖਰੇ ਤੇ ਅਸਲ ਆ ਰਹੇ ਅੱਗੇ,
ਖੂੰਜੇ ਲਾ ਕੇ ਅਖੌਤੀਆਂ, ਜਾਹਲੀਆਂ ਨੂੰ।
ਨੇਤੇ ਭਗਵਾਧਾਰੀ ਜਾਂ ਚਿਟਕੱਪੜੀਏ ਕੀ,
ਬੇਰਾਂ ਵੱਟੇ ਨਾ ਪੁੱਛੇ ਕੋਈ ਕਾਲੀਆਂ ਨੂੰ।
ਪੰਜੇ, ਤੱਕੜੀਆਂ, ਝਾੜੂ ਤੇ ਕਮਲ ਖਿਲਰੇ,
ਪਏ ਵੱਜਦੇ ਸਲਿਊਟ ਟਰਾਲੀਆਂ ਨੂੰ।
ਹੁੰਦੀ ਪਈ ਏ ਤੇਰੀ “ਤੋਏ ਤੋਏ” ਕਿੰਨੀ,
ਪੁੱਛ ਸੱਦ ਕੇ ਜਰਾ ਪੜਤਾਲੀਆਂ ਨੂੰ।
ਛੱਡ ਰਾਜ-ਭਾਗ ਨਾ ਵੱਸ ਤੇਰੇ,
ਕਾਹਤੋਂ ਦਿੰਨਾਂ ਏ ਸੱਦੇ ਕੰਗਾਲੀਆਂ ਨੂੰ।
ਘੜਾਮੇਂ ਰੋਮੀ ਦੀ ਨੇਕ ਸਲਾਹ ਮੰਨ ਕੇ,
ਜਾ ਕੇ ਵੇਚ ਲੈ ਚਾਹ ਦੀਆਂ ਪਿਆਲੀਆਂ ਨੂੰ।
ਜਾ ਕੇ ਵੇਚ ਲੈ ਚਾਹ ਦੀਆਂ ਪਿਆਲੀਆਂ ਨੂੰ।
                           ਰੋਮੀ ਘੜਾਮੇਂ ਵਾਲ਼ਾ
                          98552-81105
Previous articleਕਿਸਾਨੀ ਸੰਘਰਸ਼ : ਜਿੱਤ ਲਈ ਕਿਸਾਨ ਆਗੂਆਂ ਦੀ ਅਗਵਾਈ ਅਤੇ ਸਤਿਕਾਰ ਜ਼ਰੂਰੀ
Next articleਕਿਸਾਨ ਅੰਦੋਲਨ ਵਿਚ ਕਿਸਾਨਾਂ ਦੀ ਸੇਵਾ ਲਈ ਪੁੱਜੇ ਕੈਨੇਡੀਅਨ ਬਿਜਨੈਸਮੈਨ-ਜਤਿੰਦਰ ਜੇ ਮਿਨਹਾਸ