ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹ ਇਸ ਗੱਲ ਨੂੰ ਲੈ ਬਹੁਤ ਡਰੇ ਹੋਏ ਹਨ ਕਿ ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਕੀ ਕਰ ਦੇਣ। ਜ਼ਿਕਰਯੋਗ ਹੈ ਕਿ ਇੱਕ ਵਾਰ ਮੋਦੀ ਨੇ ਪਵਾਰ ਨੂੰ ਰਾਜਨੀਤੀ ’ਚ ਆਪਣਾ ਗੁਰੂ ਦੱਸਿਆ ਸੀ। ਸ੍ਰੀ ਪਵਾਰ ਨੇ ਬਾਰਾਮਤੀ ਲੋਕ ਸਭਾ ਹਲਕੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੋਦੀ ਕਹਿੰਦੇ ਹਨ ਕਿ ਉਹ ਮੇਰੀ ਉਂਗਲ ਫੜ ਕੇ ਰਾਜਨੀਤੀ ’ਚ ਆਏ ਸੀ, ਪਰ ਹੁਣ ਮੈਂ ਬਹੁਤ ਡਰਿਆ ਹੋਇਆ ਹਾਂ। ਕਿਉਂਕਿ ਉਹ ਆਦਮੀ ਕੀ ਕਰੇਗਾ, ਕੋਈ ਨਹੀਂ ਜਾਣਦਾ।’ ਬਾਰਾਮਤੀ ਲੋਕ ਸਭਾ ਹਲਕੇ ਤੋਂ ਪਵਾਰ ਦੀ ਧੀ ਸੁਪ੍ਰਿਆ ਸੂਲੇ ਚੋਣ ਮੈਦਾਨ ’ਚ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ 2016 ’ਚ ਪੁਣੇ ’ਚ ਹੋਏ ਇਸ ਸਮਾਗਮ ’ਚ ਸ੍ਰੀ ਪਵਾਰ ਨਾਲ ਮੰਚ ਸਾਂਝਾ ਕਰਦਿਆਂ ਕਿਹਾ ਸੀ ਕਿ ਉਹ ਪਵਾਰ ਦੀ ਉਂਗਲ ਫੜ ਕੇ ਰਾਜਨੀਤੀ ’ਚ ਆਏ ਸੀ। ਪਵਾਰ ਨੇ ਕਿਹਾ ਕਿ ਭਾਜਪਾ ਮੁਖੀ ਅਮਿਤ ਸ਼ਾਹ ਨੇ ਹਾਲ ’ਚ ਹੀ ਬਾਰਾਮਤੀ ਦਾ ਦੌਰਾ ਕੀਤਾ ਸੀ ਅਤੇ ਅਜੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਇਲਾਕੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਨਾ ਹੈ। ਉਨ੍ਹਾਂ ਇਸ ਗੱਲ ’ਤੇ ਹੈਰਾਨੀ ਜ਼ਾਹਿਰ ਕੀਤੀ ਕਿ ਪੂਰੇ ਦੇਸ਼ ਨੂੰ ਇਸ ਥਾਂ ਦਾ ਦੌਰਾ ਕਰਨ ’ਚ ਦਿਲਚਸਪੀ ਕਿਉਂ ਹੈ। ਸ੍ਰੀ ਪਵਾਰ ਨੇ ਕਿਹਾ, ‘ਮੋਦੀ ਨੇ ਮਹਾਰਾਸ਼ਟਰ ’ਚ ਸੱਤ ਚੋਣ ਰੈਲੀਆਂ ਕੀਤੀਆਂ ਅਤੇ ਇਨ੍ਹਾਂ ਰੈਲੀਆਂ ’ਚ ਮੁੱਖ ਮੁੱਦਾ ਸ਼ਰਦ ਪਵਾਰ ਸੀ।
INDIA ਮੋਦੀ ਨੂੰ ਲੈ ਕੇ ਬਹੁਤ ਡਰਿਆ ਹੋਇਆ ਹਾਂ: ਪਵਾਰ