ਮੋਦੀ ਦੀ ਫੇਰੀ ਦੇ ਮੱਦੇਨਜ਼ਰ ਕਸ਼ਮੀਰ ’ਚ ਸਖ਼ਤ ਸੁਰੱਖਿਆ ਪ੍ਰਬੰਧ

ਸ੍ਰੀਨਗਰ ਜੰਮੂ ਕਸ਼ਮੀਰ ’ਚ ਤਿੰਨ ਫਰਵਰੀ ਨੂੰ ਪ੍ਰਧਾਨ ਮੰਤਰੀ ਦੀ ਯਾਤਰਾ ਤੋਂ ਪਹਿਲਾਂ ਸਮੁੱਚੇ ਕਸ਼ਮੀਰ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਪੁਲੀਸ ਤੇ ਅਰਧ ਫੌਜੀ ਦਸਤਿਆਂ ਦੇ ਜਵਾਨਾਂ ਨੂੰ ਸ਼ੇਰ-ਏ-ਕਸ਼ਮੀਰ ਕੌਮਾਂਤਰੀ ਸੰਮੇਲਨ ਕੇਂਦਰ ਨੇੜੇ ਤਾਇਨਾਤ ਕੀਤਾ ਗਿਆ ਹੈ। ਘਾਟੀ ’ਚ ਇਸੇ ਥਾਂ ਪ੍ਰਧਾਨ ਮੰਤਰੀ ਦਾ ਸਮਾਗਮ ਹੋਣਾ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਾਲੀ ਥਾਂ ਦੇ ਨੇੜਲੇ ਸਾਰੇ ਇਲਾਕੇ ਦੀ ਸਾਫ਼ ਸਫ਼ਾਈ ਕੀਤੀ ਗਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਕਰਮੀ ਵੱਡੇ ਪੱਧਰ ’ਤੇ ਤਾਇਨਾਤ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ, ‘ਪ੍ਰਧਾਨ ਦੀ ਯਾਤਰਾ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸੁਰੱਖਿਆ ਵਧਾਈ ਗਈ ਹੈ। ਇਸ ਤੋਂ ਇਲਾਵਾ ਖੁਫੀਆ ਜਾਣਕਾਰੀ ਜੁਟਾਉਣ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।’ ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਕਈ ਥਾਵਾਂ ’ਤੇ ਅਤੇ ਸੂਬੇ ਦੀ ਗਰਮੀਆਂ ਦੀ ਰਾਜਧਾਨੀ ਦੇ ਸਾਰੇ ਦਾਖਲਾ ਪੁਆਇੰਟਾਂ ’ਤੇ ਮੋਬਾਈਲ ਨਾਕੇ ਬਣਾਏ ਗਏ ਹਨ। ਸੂਬੇ ਦੇ ਤਿੰਨ ਹਿੱਸਿਆਂ ’ਚ ਸ੍ਰੀ ਮੋਦੀ ਦੀ ਯਾਤਰਾ ਦਾ ਪ੍ਰੋਗਰਾਮ ਹੈ। ਆਪਣੀ ਯਾਤਰਾ ਦੌਰਾਨ ਉਹ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ ਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ।

Previous articleਬਹਿਬਲ ਕਾਂਡ: ਪੁਲੀਸ ਅਧਿਕਾਰੀਆਂ ਦੀ ਜ਼ਮਾਨਤ ’ਤੇ ਫ਼ੈਸਲਾ ਅੱਜ
Next articleਨਵਜੋਤ ਨੂੰ ਟਿਕਟ ਦੇਣ ਲਈ ਰਾਹੁਲ ਨੂੰ ਸਿਫਾਰਿਸ਼ ਨਹੀਂ ਕੀਤੀ: ਸਿੱਧੂ