ਮੋਦੀ ਤੇ ਰਾਹੁਲ ਚਿੱਕੜ ਉਛਾਲੀ ਬੰਦ ਕਰਨ: ਗੁਜਰਾਲ

ਰਾਜ ਸਭਾ ਮੈਂਬਰ ਤੇ ਐੱਨਡੀਏ ਦੇ ਬੁਲਾਰੇ ਨਰੇਸ਼ ਗੁਜਰਾਲ ਨੇ ਅੱਜ ਕਿਹਾ ਕਿ ਉਹ ਨਿੱਜੀ ਤੌਰ ’ਤੇ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਵੱਲੋਂ ਇੱਕ ਦੂਜੇ ’ਤੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਤੇ ਚਿੱਕੜ ਉਛਾਲੀ ਮੰਦਭਾਗੀ ਗੱਲ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਆਗੂਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਦੋਵੇਂ ਇੱਕ-ਦੂਜੇ ਦੇ ਦੁਸ਼ਮਣ ਨਹੀਂ ਸਿਰਫ਼ ਵਿਰੋਧੀ ਹਨ। ਭਲਕੇ ਇਨ੍ਹਾਂ ਦੋਵਾਂ ਨੇ ਇਕੱਠਿਆਂ ਲੋਕ ਸਭਾ ’ਚ ਬੈਠ ਕੇ ਦੇਸ਼ ਨੂੰ ਚਲਾਉਣਾ ਹੈ ਤੇ ਕਾਨੂੰਨ ਬਣਾਉਣੇ ਹਨ।

Previous articleਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ: ਸੁਖਬੀਰ
Next articleਵਿਜੀਲੈਂਸ ਜਾਂਚ ਦੇ ਘੇਰੇ ’ਚ ਆਏ ਪਨਸਪ ਅਧਿਕਾਰੀ