ਮੋਦੀ ਤੇ ਨਿਤੀਸ਼ ਨੇ ਬਿਹਾਰ ਨੂੰ ਲੁੱਟਿਆ: ਰਾਹੁਲ

ਕਟਿਹਾਰ, (ਬਿਹਾਰ) (ਸਮਾਜ ਵੀਕਲੀ) : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਵਰ੍ਹਦਿਆਂ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਨੇ ਬਿਹਾਰ ਨੂੰ ‘ਲੁੱਟਿਆ’ ਹੈ ਅਤੇ ਦਾਅਵਾ ਕੀਤਾ ਕਿ ਲੋਕਾਂ ਨੂੰ ਉਨ੍ਹਾਂ ਸੱਤਾ ਲਾਂਭੇ ਕਰਨ ਲਈ ਵੋਟਾਂ ਪਾਉਣ ਦਾ ਫ਼ੈਸਲਾ ਕੀਤਾ ਹੈ।

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਨੇ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੋਟਬੰਦੀ, ਪਰਵਾਸ ਸੰਕਟ, ਜੀਐੱਸਟੀ ਅਤੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਐੱਨਡੀਏ ਸਰਕਾਰ ਦੀ ਨਿਖੇਧੀ ਕੀਤੀ।

ਰਾਹੁਲ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰ ਜਦੋਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਕਰ ਰਹੇ ਸਨ ਤਾਂ ਉਦੋਂ ਮੋਦੀ ਜਾਂ ਨਿਤੀਸ਼ ਨੇ ਉਨ੍ਹਾਂ ਲਈ ਕੁਝ ਵੀ ਨਹੀਂ ਕੀਤਾ।

ਉਨ੍ਹਾਂ ਕਿਹਾ, ‘ਕਾਂਗਰਸ ਨੇ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ। ਅਸੀਂ ਸੱਤਾ ਵਿੱਚ ਨਹੀਂ ਸੀ, ਜਿਸ ਕਰਕੇ ਅਸੀਂ ਲੱਖਾਂ ਲੋਕਾਂ ਦੀ ਮਦਦ ਨਹੀਂ ਕਰ ਸਕੇ ਪਰ ਜਿੰਨੇ ਲੋਕਾਂ ਦੀ ਮਦਦ ਅਸੀਂ ਕਰ ਸਕਦੇ ਸੀ, ਅਸੀਂ ਕੀਤੀ।’ ਊਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਅਤੇ ਬਿਹਾਰ ਦੇ ਮੁੱਖ ਮੰਤਰੀ ਸੂਬੇ ਦੇ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਪੂਰਾ ਕਰਨ ’ਚ ਫੇਲ੍ਹ ਹੋਏ ਹਨ।

Previous articleਵੀਆਨਾ: ਅਤਿਵਾਦੀ ਹਮਲੇ ’ਚ ਚਾਰ ਹਲਾਕ, 17 ਜ਼ਖ਼ਮੀ
Next articleਫਰਾਂਸ ਵੱਲੋਂ ਮਾਲੀ ’ਚ 50 ਜਹਾਦੀ ਮਾਰ ਮੁਕਾਉਣ ਦਾ ਦਾਅਵਾ