(ਸਮਾਜ ਵੀਕਲੀ)
ਪਹਿਲਾਂ ਦੇ ਸਮੇਂ ਵਿਚ ਲੋਕ ਸਾਈਕਲ ਸਵਾਰੀ ਜਾਂ ਕਹਿ ਲਓ ਸਾਈਕਲ ਤੇ ਯਾਤਰਾ ਵੱਧ ਕਰਦੇ ਸਨ । ਉਸ ਸਮੇਂ ਜੇ ਕਿਸੇ ਕੋਲ ਸਾਈਕਲ ਵੀ ਹੁੰਦਾ ਸੀ,ਤਾਂ ਉਸਦੀ ਚਰਚਾ ਉਹਦੇ ਪਿੰਡ ਦੇ ਨਾਲ ਲੱਗਦੇ ਪਿੰਡਾਂ ਤੱਕ ਹੁੰਦੀ ਸੀ । ਮਾਪੇ ਆਪਣੀਆਂ ਧੀਆਂ ਦੇ ਵਿਆਹ ਵਿੱਚ ਸਾਈਕਲ ਨੂੰ ਦਾਜ ਦੇ ਰੂਪ ਵਿੱਚ ਦਿੰਦੇ ਸਨ , ਤਾਂ ਕਿ ਉਨ੍ਹਾਂ ਦੇ ਧੀ ਜਵਾਈ ਨੂੰ ਪੈਦਲ ਆਉਣਾ-ਜਾਣਾ ਨਾ ਪਵੇਂ । ਉਸ ਸਮੇਂ ਸਾਈਕਲ ਦੇ ਬਹੁਤ ਫ਼ਾਇਦੇ ਹੁੰਦੇ ਸਨ । ਇਕ ਤਾਂ ਪੈਸੇ ਦੀ ਬਚਤ ਹੁੰਦੀ ਸੀ ਅਤੇ ਉੱਤੋਂ ਸਰੀਰ ਵੀ ਤੰਦਰੁਸਤ ਰਹਿੰਦਾ ਸੀ । ਉਸ ਸਮੇਂ ਦੇ ਲੋਕ ਪੈਦਲ ਅਤੇ ਸਾਈਕਲ ਯਾਤਰਾ ਨਾਲ ਪੂਰਾ ਮੁਲਕ ਗਾਹ ਦਿੰਦੇ ਸਨ । ਵੱਡਿਆਂ ਵੱਡਿਆਂ ਧਾਰਮਿਕ ਯਾਤਰਾਵਾਂ ਸਾਈਕਲ ਤੇ ਵੇਖ ਆਉਂਦੇ ਸਨ ਤੇ ਉਨ੍ਹਾਂ ਨੂੰ ਥਕਾਵਟ ਵੀ ਨਾ ਮਾਤਰ ਹੁੰਦੀ ਸੀ ।
ਪਰ ਫਿਰ ਮੋਟਰ ਕਾਰ ਦੇ ਆਉਣ ਨਾਲ ਲੋਕਾਂ ਵਿੱਚ ਸਾਈਕਲ ਯਾਤਰਾ ਦਾ ਚਾਅ ਥੋੜ੍ਹਾ ਘਟ ਗਿਆ । ਲੋਕ ਮੋਟਰ ਕਾਰਾਂ ਤੇ ਯਾਤਰਾਵਾਂ ਕਰਨ ਨੂੰ ਪਹਿਲ ਦਿੰਦੇ ਸਨ। ਜਿਸ ਨਾਲ ਸਿਰਫ਼-ਓ-ਸਿਰਫ ਸਮੇਂ ਦੀ ਬਹੁਤ ਬੱਚਤ ਹੁੰਦੀ ਸੀ । ਬਾਕੀ ਪੈਸੇ ਦਾ ਅਤੇ ਸਰੀਰ ਦਾ ਨੁਕਸਾਨ ਵੱਖ ਹੁੰਦਾ ਸੀ ।
ਮੋਟਰ ਕਾਰ ਤਾਂ ਬਿਨਾਂ ਪੈਟਰੋਲ ਡੀਜ਼ਲ ਤੋਂ ਇੰਜ ਵੀ ਨਹੀਂ ਸੀ ਖਿਸਕਦੀ । ਉਸਨੂੰ ਚਲਾਉਣ ਦੇ ਲਈ ਉਸ ਵਿੱਚ ਪੈਟਰੋਲ ਡੀਜ਼ਲ ਦਾ ਹੋਣਾ ਬਹੁਤ ਜ਼ਰੂਰੀ ਸੀ । ਪਰੰਤੂ ਉਸ ਸਮੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਵੱਧ ਨਹੀਂ ਹੁੰਦੀਆਂ ਸਨ । ਕਿ ਲੋਕ ਉਸ ਨੂੰ ਖ਼ਰੀਦ ਨਾ ਸਕਣ । ਪਰ ਲੋਕ ਆਸਾਨੀ ਨਾਲ ਉਸ ਦੀ ਖ਼ਰੀਦ ਕਰ ਆਪਣਾ ਸਫ਼ਰ ਤੈਅ ਕਰਦੇ ਸਨ ।
ਪਰੰਤੂ ਫਿਰ ਜਿਵੇਂ ਮੋਟਰ ਕਾਰਾਂ ਵਿੱਚ ਤਬਦੀਲੀ ਆਉਂਦੀ ਗਈ ਉਵੇਂ-ਉਵੇਂ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ । 1980 ਈ: ਦੇ ਸਮੇਂ ਵਿੱਚ ਪੈਟਰੋਲ ਦੀ ਕੀਮਤ ਸਿਰਫ਼-ਓ-ਸਿਰਫ਼ 1.25 ਰੁਪਏ ਲਿਟਰ ਹੁੰਦੀਂ ਸੀ । ਜਿਸ ਦੀ ਕੀਮਤ ਕੁਝ ਜ਼ਿਆਦਾ ਨਹੀਂ ਸੀ ਆਮ ਲੋਕ ਆਸਾਨੀ ਨਾਲ ਉਸ ਦੀ ਕੀਮਤ ਅਦਾ ਕਰ ਸਕਦੇ ਸਨ। ਉਸ ਸਮੇ ਪੈਟਰੋਲ ਸਸਤਾ ਹੋਣ ਦੇ ਕਾਰਨ ਕਾਰੋਬਾਰੀ ਲੋਕਾਂ ਨੇ ਵੱਧ ਤੋਂ ਵੱਧ ਕਾਰਾਂ ਅਤੇ ਬੱਸਾਂ ਦਾ ਕਾਰੋਬਾਰ ਖੋਲ੍ਹ ਲਿਆ ਅਤੇ ਮਹਿੰਗੀ ਤੋਂ ਮਹਿੰਗੀ ਕਾਰ ਕਾਰੋਬਾਰੀ ਅਤੇ ਆਮ ਲੋਕ ਵੇਖੋ ਵਿਖਾਈ ਦੇ ਵਿੱਚ ਖ਼ਰੀਦਣ ਲੱਗ ਗਏ ।
ਪਰ ਫੇਰ ਹੌਲੀ-ਹੌਲੀ ਜਿਵੇਂ-ਜਿਵੇਂ ਸਮੇਂ ਦੇ ਵਿਚ ਤਬਦੀਲੀ ਆਈ ਕਾਰਾਂ ਦੇ ਨਾਲ-ਨਾਲ ਪੈਟਰੋਲ ਦੀਆਂ ਕੀਮਤਾਂ ਦੇ ਵਿਚ ਦਸ ਗੁਣਾ ਵਾਧਾ ਹੋ ਗਿਆ । ਜਿੱਥੇ 1980 ਈ: ਵਿਚ ਤੇਲ ਦੀ ਕੀਮਤ 1.25 ਰੁਪਏ ਲਿਟਰ ਸੀ । ਉਥੇ ਹੀ 20 ਸਾਲ ਬਾਅਦ 2000 ਈ: ਵਿੱਚ 28.44 ਰੁਪਏ ਲੀਟਰ ਅਤੇ ਜੋ ਅਗਲੇ 20 ਸਾਲਾਂ ਦੌਰਾਨ 2020 ਈ: ਵਿੱਚ 84 ਰੁਪਏ ਲਿਟਰ ਅਤੇ 2021 ਈ: ਵਿੱਚ ਜੋ ਅੱਜ ਦੇ ਸਮੇਂ ਵਿੱਚ 100 ਰੁਪਏ ਲਿਟਰ ਹੋ ਗਈ ਹੈ ।
ਤੇਲ ਕੀਮਤਾਂ ‘ਚ ਬੇਰੋਕ ਵਾਧਾ ਖੁੱਲ੍ਹੀ ਮੰਡੀ ਜਾਂ ਨਵੀਆਂ ਆਰਥਿਕ ਨੀਤੀਆਂ ਦੀ ਆਮਦ ਦਾ ਨਤੀਜਾ ਹੈ ਜਿਨ੍ਹਾਂ ਦੀ ਮੁਲਕ ‘ਚ ਸ਼ੁਰੂਆਤ 1991-92 ਈ: ਤੋਂ ਹੋਈ । ਖੁੱਲ੍ਹੀ ਮੰਡੀ ਦੀ ਮੂਲ ਧਾਰਨਾ ਵੇਖਣ ਵਿਚ ਇਹ ਸੀ, ਕਿ ਪਦਾਰਥਾਂ ਦੀ ਵਿਕਰੀ ਨੂੰ ਮਾਰਕੀਟ ਨਾਲ ਜੋੜ ਦਿੱਤਾ ਜਾਵੇ , ਭਾਵ ਜੇ ਤੇਲ ਸਮੇਤ ਹਰ ਵਸਤ ਦੀ ਕੀਮਤ ਕੌਮਾਂਤਰੀ ਪੱਧਰ ਤੇ ਵਧਦੀ ਹੈ ਤਾਂ ਖਪਤਕਾਰਾਂ ਨੂੰ ਵੱਧ ਭਾਅ ਦੇਣਾ ਪਵੇਗਾ , ਜੇਕਰ ਕੀਮਤ ਘਟਦੀ ਹੈ ਤਾਂ ਘੱਟ ਭਾਅ ਦੇਣਾ ਪਵੇਗਾ । ਪਰ ਤੇਲ ਪਦਾਰਥਾਂ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਤਰਕ ਤੋਂ ਉਲਟ ਸਿੱਧ ਹੋ ਰਿਹਾ ਹੈ , ਭਾਵ ਕੱਚੇ ਤੇਲ ਦੀਆਂ ਕੀਮਤਾਂ ਕੌਮਾਂਤਰੀ ਪੱਧਰ ਤੇ ਸਥਿਰ ਹਨ ਜਾਂ ਘੱਟ ਰਹੀਆਂ ਹਨ ਪਰ ਮੁਲਕ ਵਿੱਚ ਇਨ੍ਹਾਂ ਦੀਆਂ ਕੀਮਤਾਂ ਨੂੰ ਅੱਗ ਲੱਗ ਰਹੀ ਹੈ ।
ਨਵੀਆਂ ਆਰਥਿਕ ਨੀਤੀਆਂ ਦੀ ਇੱਕ ਹੋਰ ਮੁੱਢਲੀ ਧਾਰਨਾ ਸੀ ਕਿ ਕੇਂਦਰ ਅਤੇ ਰਾਜਾਂ ਦੁਆਰਾ ਟੈਕਸ ਪ੍ਰਣਾਲੀ ਨੂੰ ਦਰੁਸਤ ਕਰ ਖਪਤਕਾਰਾਂ ਤੱਕ ਲਾਭ ਪਹੁੰਚਾਉਣਾ ਹੈ। ਪਰ ਇੱਥੇ ਤਾਂ ਉਹਦੇ ਉਲਟ ਗੰਗਾ ਵਹਿਓਂਦੀ ਨਜ਼ਰ ਆਉਂਦੀ ਹੈ । ਜਿੱਥੇ ਸਾਲ 2021 ਵਿੱਚ ਪੈਟਰੋਲ ਦੀ ਕੀਮਤ ਕੌਮਾਂਤਰੀ ਮੂਲ ਕੀਮਤ 32 ਰੁਪਏ 10 ਪੈਸੇ ਹੈ । ਉੱਥੇ ਹੀ ਕੇਂਦਰ ਸਰਕਾਰਾਂ ਵੱਲੋਂ 32 ਰੁਪਏ 90 ਪੈਸੇ ਆਬਕਾਰੀ ਟੈਕਸ ਅਤੇ ਰਾਜਾਂ ਵੱਲੋਂ 25 ਤੋਂ 39 % ਵੈਟ ਟੈਕਸ ਲਗਾਇਆ ਜਾਂਦਾ ਹੈ । ਇਸ ਕਰਕੇ ਹੀ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੁੰਦਾ ਹੈ ਪਿਛਲੇ 7 ਸਾਲਾਂ ਵਿੱਚ ( 2014-2021 ) ਪੈਟਰੋਲ ਕੀਮਤਾਂ 278% ਅਤੇ ਡੀਜ਼ਲ ਵਿੱਚ 850% ਆਬਕਾਰੀ ਕਰ ਵਿਚ ਵਾਧਾ ਵੇਖਿਆ ਗਿਆ ਹੈ । ਸਰਕਾਰਾਂ ਦਾ ਇਹ ਪੱਖ ਹੈ ਕਿ ਉਹ ਦੇਸ਼ ਭਲਾਈ ਸਕੀਮਾਂ ਚਲਾਉਣ ਲਈ ਵੱਧ ਟੈਕਸ ਲਗਾਉਂਦੀ ਹੈ ।
ਸਾਲ 2021 ਦੀ ਸ਼ੁਰੂਆਤ ਹੋਣ ਤੇ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਨੇ ਅਸਮਾਨ ਛੋਹ ਲਿਆ , ਕਈ ਸ਼ਹਿਰਾਂ ਵਿੱਚ ਪੈਟਰੋਲ 100 ਲਿਟਰ ਅਤੇ ਡੀਜ਼ਲ 80 ਰੁਪਏ ਲਿਟਰ ਹੋ ਗਿਆ । ਇਸ ਦੇ ਨਾਲ-ਨਾਲ ਹੀ ਰਸੋਈ ਗੈਸ ਦੇ ਸਿਲੰਡਰ ਦੇ ਵਿੱਚ ਭਾਰੀ ਵਾਧਾ ਹੋਇਆ। ਗੈਸ ਸਿਲੰਡਰ 800 ਰੁਪਏ ਤੋਂ ਵੀ ਵੱਧ ਮਹਿੰਗਾ ਹੋ ਗਿਆ , ਜਿਸ ਨਾਲ ਸਿੱਧਾ-ਸਿੱਧਾ ਨੁਕਸਾਨ ਆਮ ਲੋਕਾਂ,ਕਾਰੋਬਾਰੀਆਂ , ਕਿਸਾਨਾਂ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਦਾ ਹੋਇਆ ।
ਜਿੱਥੇ ਪੈਟਰੋਲ ਸਸਤਾ ਹੋਣ ਦੇ ਕਾਰਨ ਲੋਕ ਬਾਥਰੂਮ ਜਾਣ ਲਈ ਵੀ ਮੋਟਰ ਕਾਰ ਦਾ ਇਸਤੇਮਾਲ ਕਰਦੇ ਸਨ । ਉੱਥੇ ਹੀ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਉਨ੍ਹਾਂ ਨੂੰ ਮੁੜ ਸਾਈਕਲ ਕਾਰ ਤੇ ਆ ਖੜ੍ਹਾ ਕਰ ਦਿੱਤਾ ਹੈ ਜਿੱਥੋਂ ਉਨ੍ਹਾਂ ਦੇ ਪਹਿਲੇ ਸਫ਼ਰ ਦੀ ਸ਼ੁਰੂਆਤ ਹੋਈ ਸੀ । ਅੱਜ ਦੇ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਅੰਤਿਮ ਸਮਾਂ ਵੀ ਸਾਈਕਲਾਂ ਤੇ ਹੀ ਆ ਖ਼ਤਮ ਕੀਤਾ ਹੈ ਹੁਣ ਦੇ ਲੋਕ ਤੇਲ ਦੀਆਂ ਕੀਮਤਾਂ ਨੂੰ ਵੇਖਦੇ ਹੋਏ ਸਾਈਕਲ ਖ਼ਰੀਦ ਰਹੇ ਹਨ ਅਤੇ ਵੱਧ ਤੋਂ ਵੱਧ ਸਫ਼ਰ ਬਸਾ ਅਤੇ ਸਾਈਕਲ ਤੇ ਤੈਅ ਕਰਦੇ ਹਨ ।
ਜਿੱਥੇ ਹੋਰਾਂ ਮੁਲਕਾਂ ਦੇ ਵਿੱਚ ਕੱਚੇ ਤੇਲ ਦੀ ਖਰੀਦ ਕਰ ਉਸਦਾ ਆਪਣੇ-ਆਪਣੇ ਦੇਸ਼ਾਂ ਵਿੱਚ ਫ਼ਿਲਟਰ ਕਰਕੇ ਅੱਗੇ ਵਪਾਰੀਆਂ ਦੇ ਕੋਲ ਵੇਚਣ ਦੇ ਲਈ ਭੇਜਿਆ ਜਾਂਦਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਤੇ ਸਰਕਾਰੀ ਟੈਕਟ ਵੀ ਘੱਟ ਲੱਗਦਾ ਹੈ । ਪਰੰਤੂ ਏਥੇ ਹੀ ਭਾਰਤ ਸਰਕਾਰ ਸਿੱਧਾ ਹੀ ਹੋਰਾਂ ਮੁਲਕਾਂ ਤੋਂ ਫ਼ਿਲਟਰ ਤੇਲ ਦੀ ਖਰੀਦਦਾਰੀ ਕਰਦੀ ਹੈ ਜਿਸ ਨਾਲ ਉਸ ਉਪਰ ਲਿਆਉਣ ਦਾ ਖ਼ਰਚਾ ਬਹੁਤ ਹੁੰਦਾ ਹੈ ਅਤੇ ਟੈਕਟ ਵੀ ਵਾਦੁ ਲੱਗਦਾ ਹੈ ।
ਜੇਕਰ ਦੇਖਿਆ ਜਾਏ ਤਾਂ ਆਉਣ ਵਾਲੇ ਅੱਗੇ 10 ਸਾਲਾਂ ਦੌਰਾਨ ਤੇਲ ਦੀ ਆਮਦ ਜੜੋ ਖ਼ਤਮ ਹੋ ਜਾਏਗੀ । ਮੋਟਰ ਕਾਰਾਂ ਦਾ ਪ੍ਰਯੋਗ ਫ਼ੇਰ ਨਾ ਮਾਤਰ ਹੀ ਹੋਏਗਾ । ਇਸ ਤੋਂ ਵਧਿਆ ਸਾਨੂੰ ਚਾਹੀਦਾ ਹੈ ਕਿ ਅਸੀਂ ਤੇਲ ਮੋਟਰ ਕਾਰਾਂ ਨੂੰ ਅਹਿਮੀਅਤ ਨਾ ਦਿੰਦੇ ਹੋਏ ਬਿੱਜਲੀ ਬੈਟਰੀਆਂ ਵਾਲੇ ਵਾਹਨਾਂ ਦਾ ਪ੍ਰਯੋਗ ਵੱਧ ਕਰਿਏ । ਜਿਸ ਨਾਲ ਪੈਸੇ ਦੇ ਨਾਲ-ਨਾਲ ਪ੍ਰਦੂਸ਼ਣ ਵੀ ਘੱਟ ਫੈਲੇ ਗਾ ਅਤੇ ਬਿਮਾਰੀਆਂ ਵੀ ਨਾ ਮਾਤਰ ਬਾਹਰ ਆਉਣ ਗਿਆ । ਇੱਕ ਨਾਲ ਇੱਕ ਦਿਨ ਪੈਟਰੋਲ ਡੀਜ਼ਲ ਖਤਮ ਹੋ ਜਾਣਾ ਹੈ ਅਤੇ ਸਾਨੂੰ ਮੁੜ ਸਾਈਕਲ ਤੇ ਆਉਣਾ ਪਵੇਂਗਾ ।
ਜਿਸ ਹਿਸਾਬ ਨਾਲ ਲੋਕਾਂ ਨੇ ਮਹਿੰਗੀ ਤੋਂ ਮਹਿੰਗੀਆ ਮੋਟਰ ਕਾਰਾਂ ਖ਼ਰੀਦ ਰੱਖੀਆਂ ਹਨ । ਇਸ ਤੇਲ ਦੀਆਂ ਕੀਮਤਾਂ ਉਨ੍ਹਾਂ ਨੂੰ ਕਬਾੜ ਦੇ ਭਾਅ ਵੇਚਣ ਲਈ ਮਜਬੂਰ ਕਰ ਦੇਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਕਹਿਣਾ ਗਲਤ ਨਹੀਂ ਹੈ ਕਿ ਭਾਰਤ ਵਿੱਚ ਕੋਈ ਵੀ ਕਾਰੋਬਾਰੀ ਵਪਾਰੀ ਤੇਲ ਦਾ ਧੰਦਾ ਨਹੀਂ ਕਰੇਗਾ । ਭਾਰਤ ਵਿੱਚ ਡੀਜ਼ਲ ਤੇਲ ਦੀ ਆਮਦ ਜੜ੍ਹੋਂ ਖ਼ਤਮ ਹੋ ਜਾਏਗੀ ਅਤੇ ਲੋਕਾਂ ਦਾ ਸਫ਼ਰ ਮੁੜ ਮੋਟਰਕਾਰ ਤੋਂ ਸਾਇਕਲ ਕਾਰ ਤੇ ਆ ਜਾਏਗਾ ।
ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )