ਨਵੀਂ ਦਿੱਲੀ (ਸਮਾਜ ਵੀਕਲੀ) : ਅਦਾਕਾਰਾ ਰਾਧਿਕਾ ਅਾਪਟੇ ਦਾ ਕਹਿਣਾ ਹੈ ਕਿ ਇੱਕ ਦਰਸ਼ਕ ਵਜੋਂ ਊਸ ਨੂੰ ਥ੍ਰਿਲਰ ਕਹਾਣੀਆਂ ਬਹੁਤ ਪਸੰਦ ਹਨ ਅਤੇ ਊਸ ਦੀ ਆਊਣ ਵਾਲੀ ਫਿਲਮ ‘ਰਾਤ ਅਕੇਲੀ ਹੈ’ ਵੀ ਅਜਿਹੀ ਕਹਾਣੀ ਹੈ, ਜਿਸ ਦੇ ਅੰਤ ਤੱਕ ਭੇਤ ਬਰਕਰਾਰ ਰਹਿੰਦਾ ਹੈ।
ਇਸ ਫਿਲਮ ਵਿੱਚ ਊੱਤਰੀ ਭਾਰਤ ਦੇ ਇੱਕ ਛੋਟੇ ਜਿਹੇ ਕਸਬੇ ਦੇ ਪੁਲੀਸ ਮੁਲਾਜ਼ਮ, ਜਿਸ ਦੀ ਭੂਮਿਕਾ ਨਵਾਜ਼ੂਦੀਨ ਸਿੱਦੀਕੀ ਨੇ ਨਿਭਾਈ ਹੈ, ਨੂੰ ਇੱਕ ਸਿਆਸਤਦਾਨ ਦੀ ਮੌਤ ਦੀ ਜਾਂਚ ਸਬੰਧੀ ਤਲਬ ਕੀਤਾ ਜਾਂਦਾ ਹੈ। ਕਾਸਟਿੰਗ ਨਿਰਦੇਸ਼ਕ ਹਨੀ ਤ੍ਰੇਹਨ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ‘ਰਾਤ ਅਕੇਲੀ ਹੈ’ 31 ਜੁਲਾਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਰਾਧਿਕਾ ਨੇ ਫਿਲਮ ਬਾਰੇ ਕਿਹਾ, ‘‘ਮੈਨੂੰ ਥ੍ਰਿਲਰ ਬਹੁਤ ਪਸੰਦ ਹਨ।
ਫਿਲਮ ਵਿੱਚ ਅਪਰਾਧ ਬਾਰੇ ਭੇਤ ਅੰਤ ਤੱਕ ਬਣਿਆ ਰਹਿੰਦਾ ਹੈ।’’ ਊਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨੀ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਤਸੱਲੀ ਵਾਲਾ ਸੀ। ਊਨ੍ਹਾਂ ਕਿਹਾ, ‘‘ਮੇਰਾ ਅਤੇ ਹਨੀ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਮੈਂ ਊਸ ਦੇ ਲਈ ਕਈ ਵਾਰ ਔਡੀਸ਼ਨ ਦਿੱਤੇ ਹਨ। ਮੈਂ ਬਹੁਤੀ ਵਾਰ ਚੁਣੀ ਨਹੀਂ ਗਈ ਕਿਉਂਕਿ ਊਹ ਊਨ੍ਹਾਂ ਹੀ ਲੋਕਾਂ ਨੂੰ ਫਿਲਮ ਵਿੱਚ ਲੈਣਾ ਚਾਹੁੰਦੇ ਹਨ, ਜੋ ਊਨ੍ਹਾਂ ਭੂਮਿਕਾਵਾਂ ਲਈ ਐਨ ਸਹੀ ਹੋਣ।’’