ਮੈਡਰਿਡ ਓਪਨ ਟੈਨਿਸ: ਜੋਕੋਵਿਚ ਸੈਮੀਫਾਈਨਲ ਵਿੱਚ

ਨੋਵਾਕ ਜੋਕੋਵਿਚ ਨੇ ਨੌਵਾਂ ਦਰਜਾ ਪ੍ਰਾਪਤ ਮਾਰਿਨ ਸਿਲੀਚ ਦੇ ਢਿੱਡ ਦੀ ਸਮੱਸਿਆ ਕਾਰਨ ਹਟ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਮੈਡਰਿਡ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਿਲੀਚ ਨੇ ਟਵੀਟ ਕਰਕੇ ਮੈਚ ਤੋਂ ਹਟ ਜਾਣ ’ਤੇ ਨਿਰਾਸ਼ਾ ਜਤਾਈ। ਉਸ ਨੇ ਕਿਹਾ, ‘‘ਮੈਨੂੰ ਇਹ ਘੋਸ਼ਣਾ ਕਰਦਿਆਂ ਨਿਰਾਸ਼ਾ ਹੋ ਰਹੀ ਹੈ ਕਿ ਮੈਨੂੰ ਅੱਜ ਦੇ ਮੈਚ ਤੋਂ ਹਟਣਾ ਪੈ ਰਿਹਾ ਹੈ। ਮੈਂ ਕੱਲ੍ਹ ਢਿੱਡ ਦੇ ਦਰਦ ਤੋਂ ਕਾਫ਼ੀ ਪ੍ਰੇਸ਼ਾਨ ਰਿਹਾ। ਮੈਨੂੰ ਇਸ ਤਰ੍ਹਾਂ ਨਾਲ ਮੈਡਰਿਡ ’ਚ ਆਪਣੀ ਮੁਹਿੰਮ ਸਮਾਪਤ ਹੋਣ ’ਤੇ ਨਿਰਾਸ਼ਾ ਹੈ। ਸਮਰਥਨ ਲਈ ਧਨਵਾਦ।’’ ਸੈਮੀਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਜੋਕੋਵਿਚ ਦਾ ਸਾਹਮਣਾ ਰੋਜਰ ਫੈਡਰਰ ਅਤੇ ਡੋਮਿਨਿਕ ਥੀਮ ਵਿੱਚ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਦੇ ਜੇਤੂ ਨਾਲ ਹੋਵੇਗਾ।

Previous articleਚੇਨੱਈ ਅੱਠਵੀਂ ਵਾਰ ਫਾਈਨਲ ’ਚ; ਟੱਕਰ ਮੁੰਬਈ ਨਾਲ
Next articleਫੈਡਰਰ ਸਮੇਤ ਤਿੰਨ ਸਿਖਰਲੇ ਖਿਡਾਰੀ ਅੰਤਿਮ ਅੱਠ ਵਿੱਚ